ਇਥੇ ਤੁਸੀਂ ਕੌਂਸਿਲਿੰਗ ਅਤੇ ਹੋਰ ਸਹਾਇਤਾ ਵਾਲੇ ਸਮੂਹਕ ਸਾਧਨ ਲੱਭ ਸਕਦੇ ਹੋ ਜੋ ਸ਼ਰਾਬ ਛੱਡਣ ਵਿਚ ਲਾਭਦਾਇਕ ਹੁੰਦੇ ਹਨ। ਇਹ ਸੇਵਾਵਾਂ ਸਮੂਹਕ ਇਕੱਤਰਤਾ ਦੇ ਰੂਪ ਵਿਚ ਤੁਹਾਨੋ ਸ਼ਰਾਬ ਦੇ ਵਿਸ਼ੇ ਉੱਪਰ ਗਿਆਨ, ਰੋਕਧਾਮ ਅਤੇ ਸ਼ਰਾਬ ਛੱਡਣ ਵਾਸਤੇ ਮਦਦ ਲਈ ਸਮਾਜਕ ਸੇਵਾਵਾਂ ਪ੍ਰਦਾਨ ਕਰਨਗੇ।
ਮੂਵਿੰਗ ਫਾਰਵਰ੍ਡ ਫੈਮਿਲੀ ਸਰਵਿਸਜ਼|Moving Forward Family Services
ਮੂਵਿੰਗ ਫਾਰਵਰ੍ਡ ਫੈਮਿਲੀ ਸਰਵਿਸਜ਼ ਵਲੋਂ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ, ਵਿਆਹੁਤਾ ਜੋੜਿਆਂ ਅਤੇ ਪਰਿਵਾਰਾਂ ਨੂੰ ਬਿਨਾ ਕਿਸੇ ਰੁਕਾਵਟ ਦੇ ਬਹੁਤ ਸਸਤੇ ਮੁੱਲ ਉੱਤੇ ਕੌਂਸਿਲਿੰਗ ਸੇਵਾਵਾਂ ਦਿਤੀਆਂ ਜਾਂਦੀਆਂ ਹਨ। ਇਥੇ ਕੌਂਸਿਲਿੰਗ ਜਾ ਸਲਾਹ ਲੈਣ ਲਈ ਬਹੁਤਾ ਇੰਤਜਾਰ ਵੀ ਨਹੀਂ ਕਰਨਾ ਪੈਂਦਾ। ਤੁਹਾਡੀ ਸਹੂਲੀਅਤ ਲਈ ਕੌਂਸਿਲਿੰਗ ਸੇਵਾਵਾਂ ਸ਼ਾਮ ਦੇ ਵੇਲੇ ਅਤੇ ਸ਼ਨੀਵਾਰ ਐਤਵਾਰ ਨੂੰ ਵੀ ਮੁੱਹਈਆ ਕਰਵਾਈਆਂ ਜਾਂਦੀਆਂ ਹਨ। ਤੁਸੀਂ ਇਥੋਂ ਬਹੁਤ ਗੰਭੀਰ ਵਿਸ਼ਿਆਂ ਉਪਰ ਕੌਂਸਿਲਿੰਗ ਪ੍ਰਾਪਤ ਸਕਦੇ ਹੋ ਜਿਵੇਂ ਕੇ ਨਸ਼ਿਆਂ ਦੀ ਦੁਰਵਰਤੋਂ, ਮਾਨਸਿਕ ਸਿਹਤ, ਮਾਨਸਿਕ ਕਲੇਸ਼, ਸੋਗ, ਰਿਸ਼ਤੇ, ਚਿੰਤਾ, ਬੱਚਿਆਂ ਦੀ ਮਾਨਸਿਕ ਸਿਹਤ ਆਦਿ. ਇਥੇ ਸਾਰੀਆਂ ਸੇਵਾਵਾਂ ਮਨਜ਼ੂਰਸ਼ੁਦਾ, ਤਜਰਬੇਕਾਰ ਅਤੇ ਮਾਹਰ ਸਮਾਜ ਸੇਵੀਆਂ, ਕੌਂਸਲਰਾ ਜਾ ਕੌਂਸਿਲਿੰਗ ਦੇ ਵਿਦਿਆਰਥੀਆਂ ਵਲੋਂ ਮੁਹਇਆ ਕਰਵਾਈਆਂ ਜਾਂਦੀਆਂ ਹਨ।
ਵਧੇਰੀ ਜਾਣਕਾਰੀ
ਤੁਸੀਂ ਕਿ ਉਮੀਦ ਕਰ ਸਕਦੇ ਹੋ ? ਸੰਸਥਾ ਦੇ ਨਾਲ ਸੰਪਰਕ ਕਰਕੇ ਜਦੋ ਤੁਸੀਂ ਫਾਰਮ ਜਮਾ ਕਰਵਾਉਗੇ ਤਾ ਤੁਹਾਨੋ ਇਹ ਸੰਸਥਾ ਕੁਝ ਸਮੇਂ ਬਾਅਦ ਸੰਪਰਕ ਕਰੇਗੀ. ਇਸ ਦੇ ਨਾਲ ਨਾਲ ਤੁਹਾਡੀ ਲੋੜ ਮੁਤਾਬਕ ,ਤੁਹਾਡੀ ਭਾਸ਼ਾ ਵਿਚ ਅਤੇ ਆਪ ਜੀ ਦੇ ਇਲਾਕੇ ਦੇ ਨਜਦੀਕ ਸੇਵਾ ਪ੍ਰਦਾਨ ਕਰੇਗੀ
ਵੈਬਸਾਈਟ http://movingforwardfamilyservices.com/
ਕੀ ਇੱਥੇ ਪੰਜਾਬੀ ਵਿਚ ਸੇਵਾਵਾਂ ਮੌਜੂਦ ਹਨ ?
ਹਾਂਜੀ ਇਹ ਸੰਸਥਾ ਤੁਹਾਨੋ ਸਬ ਸੇਵਾਵਾਂ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਵਿਚ ਮੁਹਈਆ ਕਰਵਾ ਸਕਦੇ ਹਨ ।
ਕਿਵੇਂ ਸੰਪਰਕ ਕੀਤਾ ਜਾਵੇ ?
ਇਹਨਾਂ ਦੀ ਵੈਬਸਾਈਟ ਉੱਪਰ ਜਾਕੇ ਜੋ ਵੀ ਸਹੂਲਤਾਂ ਤੁਹਾਨੋ ਚਾਹੀਦੀਆਂ ਹਨ ਉਨ੍ਹਾਂ ਦੇ ਮੁਤੱਲਕ ਫਾਰਮ ਭਰੋ ਅਤੇ ਈ-ਮੇਲ ਇਸ ਪਤੇ ਉੱਪਰ ਕਰੋ: counsellor@movingforwardfamilyservices.com
ਜੇਕਰ ਤੁਸੀਂ ਈ-ਮੇਲ ਨਹੀਂ ਕਰ ਸਕਦੇ ਤਾ ਤੁਸੀਂ ਖੁਦ ਸੰਸਥਾ ਦੇ ਦਫਤਰ ਵਿਚ ਜਾ ਕੇ ਅਧਿਕਾਰੀ ਨਾਲ ਮਿਲ ਕੇ ਮਦਦ ਪ੍ਰਾਪਤ ਕਰ ਸਕਦੇ ਹੋ। ਸੰਸਥਾ ਦਾ ਅਧਿਕਾਰੀ ਤੁਹਾਡੇ ਸਵਾਲਾਂ ਦਾ ਉੱਤਰ ਦੇਵੇਗਾ ਅਤੇ ਸੇਵਾਵਾਂ ਬਾਰੇ ਜਾਣਕਾਰੀ ਵੀ ਪ੍ਰਾਪਤ ਹੋਵੇਗੀ।
ਪਤਾ 103 – 12827 76 ਅਵੇਨੂਏ 128 ਸਟ੍ਰੀਟ ਸਰੀ ਬੀ.ਸੀ.
ਨੋਟ -ਇਹ ਸੰਸਥਾ ਦਸ਼ਮੇਸ਼ ਦਰਬਾਰ ਗੁਰਦਵਾਰੇ ਸਾਹਿਬ ਦੀ ਬਿਲਕੁਲ ਨਾਲ ਵਾਲੀ ਇਮਾਰਤ ਵਿਚ ਸਤਿਥ ਹੈ ।
ਸੰਪਰਕ– 778-321-3054
ਡਾਈਵਰਸਸਿਟੀ|Diversecity
ਇਕ ਮੰਜ਼ੋਰਸ਼ੁਦਾ ਉਪਕਾਰੀ ਸੰਸਥਾ ਹੈ ਜੋ ਕੈਨੇਡਾ ਵਿਚ ਨਵੇਂ ਆਏ ਪ੍ਰਵਾਸੀਆਂ ਦੀ ਮਦਦ ਕਰਦੀ ਹੈ। ਇਹ ਸੰਸਥਾ ਦੀਆ ਸ਼ਾਖਾਵਾਂ ਸਰੀ, ਡੇਲਟਾ, ਲੈਂਗਲੀ ਅਤੇ ਵਾਈਟ ਰਾਕ ਵਿਚ ਸਥਿਤ ਹਨ। ਇਹ ਸੰਸਥਾ ਨਵੇਂ ਆਏ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਨੂੰ ਉਹਨਾਂ ਦੀ ਜੁਬਾਨ ਵਿਚ ਅਤੇ ਉਹਨਾਂ ਦੀਆਂ ਸਭਿਆਚਾਰਕ ਰੀਤਾਂ ਨੂੰ ਧਿਆਨ ਵਿਚ ਰੱਖਕੇ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਕੌਂਸਿਲਿੰਗ, ਸਿੱਖਿਆ ਅਤੇ ਕੈਨੇਡਾ ਵਿਚ ਮੌਜੋਦ ਹੋਰਨਾਂ ਸੇਵਾਵਾਂ ਨਾਲ ਜੋੜਦੇ ਹਨ।
ਵਧੇਰੀ ਜਾਣਕਾਰੀ
ਕਿ ਇਥੇ ਪੰਜਾਬੀ ਵਿਚ ਸੇਵਾਵਾਂ ਮਿਲਦੀਆਂ ਹਨ ?
ਇਥੈ ਤੁਸੀਂ ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ। ਇਥੇ ਤੁਸੀਂ ਪੰਜਾਬੀ ਵਿਚ ਮਨੋਵਿਗਿਆਨਿਕ ਢੰਗ ਨਾਲ ਦਿਤੀ ਜਾਂਦੀ ਸਿਖਿਆਦਾਇਕ ਕੌਂਸਿਲਿੰਗ ਵੀ ਪ੍ਰਾਪਤ ਕਰ ਸਕਦੇ ਹੋ।
ਕਿਵੇਂ ਸੰਪਰਕ ਕੀਤਾ ਜਾਵੇ ?
ਜੇਕਰ ਤੁਸੀਂ ਨਸ਼ਿਆਂ ਦੀ ਦੁਰਵਰਤੋਂ ਤੋਂ ਨਿਜਾਤ ਪਾਉਣ ਲਈ ਕੌਂਸਿਲਿੰਗ ਚਾਹੁੰਦੇ ਹੋ ਤਾ 604-547-1375 ਉਪਰ ਫੋਨ ਕਰੋ ਅਤੇ ਗੱਲਬਾਤ ਕਰਕੇ ਮੁਲਾਕਾਤ ਬਣਾਉ। ਇਹ ਨੰਬਰ ਤੁਹਾਨੂੰ ਪੰਜਾਬੀ ਸੇਵਾਵਾਂ ਵੱਲ ਭੇਜ ਸਕਦਾ ਹੈ।
ਇਹਨਾਂ ਸੇਵਾਵਾਂ ਨੂੰ ਪੰਜਾਬੀ ਵਿਚ ਪ੍ਰਾਪਤ ਕਰਨ ਲਈ ਤੁਸੀਂ 604-547-1202 ਉਪਰ ਫੋਨ ਕਰਕੇ ਆਪਣੀ ਮੁਲਾਕਾਤ ਦਾ ਪ੍ਰਬੰਧ ਕਰ ਸਕਦੇ ਹੋ । ਜੇ ਇਸ ਨੰਬਰ ਤੇ ਨਹੀਂ ਕੋਈ ਚੱਕਦਾ, ਤਾਂ ਫਿਰ ਉਪਰਲੇ ਨੰਬਰ ਦੀ ਵਰਤੋਂ ਕਰੋ।
ਪੈਸਿਫ਼ਿਕ ਕਮਿਊਨਟੀ ਰਿਸੋਰਸ ਸੋਸਾਇਟੀ|Pacific Community Resources Society (PCRS)
ਇਕ ਸੰਸਥਾ ਹੈ ਜੋ ਪੂਰੇ ਬੀ ਸੀ ਵਿਚ ਸਮਾਜਕ ਸੇਵਾਵਾਂ ਪ੍ਰਦਾਨ ਕਰਦੀ ਹੈ. ਇਨ੍ਹਾਂ ਸਮਾਜਕ ਸੇਵਾਵਾਂ ਵਿਚ ਸਿੱਖਿਆ,ਰੋਜਗਾਰ, ਰੈਣ ਬਸੇਰਾ, ਯੁਵਕ ਅਤੇ ਪਰਿਵਾਰਕ ਸੇਵਾਵਾਂ ਸ਼ਾਮਲ ਹਨ। ਜੇਕਰ ਕਿਸੇ ਨੂੰ ਨਸ਼ੇ ਬਾਰੇ ਜਾਣਕਾਰੀ ਦੀ ਲੋੜ ਹੋਵੇ ਜਾ ਨਸ਼ਾ ਛੱਡਣ ਲਈ ਸਹਾਇਤਾ ਦੀ ਲੋੜ ਹੋਵੇ, ਉਹ ਵੀ ਇਹਨਾ ਨਾਲ ਸੰਪਰਕ ਕਰ ਸਕਦੇ ਹਨ।
ਵਧੇਰੀ ਜਾਣਕਾਰੀ
.
ਪੈਸਿਫ਼ਿਕ ਕਮਿਊਨਟੀ ਰਿਸੋਰਸ ਸੋਸਾਇਟੀ ਵਲੋਂ ਯੁਵਕਾਂ ਦੀ ਸਹਾਇਤਾ ਲਈ ਇਕ ਖਾਸ ਕੇਂਦਰ ਬਣਾਇਆ ਗਿਆ ਹੈ। ਨੌਜਵਾਨ ਲੜਕੇ ਜਾ ਲੜਕੀਆਂ ਜਿਨ੍ਹਾਂ ਦੀ ਉਮਰ 13–24 ਸਾਲ ਦੇ ਵਿਚ ਹੈ, ਉਹ ਇਸ ਯੂਥ ਰਿਸੋਰਸ ਸੈਂਟਰ ਵਲੋਂ ਦਿਤੀਆਂ ਜਾਂਦੀਆਂ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ। ਇਹ੍ਹਨਾਂ ਸੇਵਾਵਾਂ ਵਿਚ ਕੌਂਸਿਲਿੰਗ ਅਤੇ ਰੋਕਥਾਮ ਵਾਲੇ ਕਾਰਜ ਸ਼ਾਮਲ ਹਨ. ਇਸ ਤੋਂ ਇਲਾਵਾ 13–18 ਸਾਲ ਦੇ ਯੁਵਕਾਂ ਅਤੇ ਮਾਪਿਆਂ ਲਈ ਮਨੋਰੰਜਕ ਗਤੀਵਿਧੀਆਂ ਵੀ ਕਰਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਮੌਕੇ ਤੇ ਪਹੁੰਚ ਕੇ ਭਾਗ ਲਿਆ ਜਾ ਸਕਦਾ ਹੈ। ਇਸ ਜਗਾ ਤੇ ਪੰਜਾਬੀ ਮਾਪਿਆਂ ਦੀ ਸਹੂਲੀਅਤ ਵਾਸਤੇ ਪੰਜਾਬੀ ਬੋਲਣ ਵਾਲੇ ਅਧਿਕਾਰੀ ਮਜੂਦ ਹੁੰਦੇ ਹਨ ਜੋ ਇਹਨਾ ਸੇਵਾਵਾਂ ਨੂੰ ਪੰਜਾਬੀ ਵਿਚ ਤੁਹਾਨੂੰ ਮੁੱਹਈਆ ਕਰਾ ਸਕਦੇ ਹਨ । ਜਿਨ੍ਹਾਂ ਮਾਪਿਆਂ ਨੂੰ ਆਪਣੇ ਚੜ੍ਹਦੀ ਜਵਾਨੀ ਵਾਲੇ ਬੱਚਿਆਂ ਨਾਲ ਮੁਸ਼ਕਲਾਂ ਆ ਰਹੀਆਂ ਹਨ, ਓਹਨਾ ਵਾਸਤੇ ਇਕ ਖਾਸ ਕੌਂਸਿਲਿੰਗ ਦਾ ਅਜਲਾਸ ਹਰ ਵੀਰਵਾਰ ਸ਼ਾਮ 6:30 ਤੋਂ 8:30 ਵਜੇ ਆਯੋਜਤ ਕੀਤਾ ਜਾਂਦਾ ਹੈ। ਇਸ ਵਿਚ ਮਾਹਰਾਂ ਵਲੋਂ ਵੀਚਾਰਸ਼ੀਲ ਮੁੱਦਿਆਂ ਉਪਰ ਗੱਲਬਾਤ ਕੀਤੀ ਜਾਂਦੀ ਹੈ। ਇਹ ਅਜਲਾਸ ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਮਾਹਰਾਂ ਵਲੋਂ ਕੀਤਾ ਜਾਂਦਾ ਹੈ ਜਿਸ ਨਾਲ ਪੰਜਾਬੀ ਭਾਇਚਾਰੇ ਦੇ ਮਾਂ ਬਾਪ ਇਸ ਦਾ ਫਾਇਦਾ ਲੈ ਸਕਦੇ ਹਨ।
ਪੰਜਾਬੀ ਵਿਚ ਕੌਂਸਿਲਿੰਗ ਸੇਵਾਵਾਂ ਲਈ ਕੌਂਸਿਲਰ ਹਰਜੀਤ ਨੂੰ ਸੰਪਰਕ ਕਰੋ: 604-837-2949 (ext: 6200)
ਕਿਵੇਂ ਸੰਪਰਕ ਕੀਤਾ ਜਾਵੇ ? ਕੋਈ ਵੀ ਸੇਵਾ ਲੈਣ ਵਾਸਤੇ ਪੈਸਿਫ਼ਿਕ ਕਮਿਊਨਟੀ ਰਿਸੋਰਸ ਸੋਸਾਇਟੀ ਵਿਚ ਪਹੁੰਚ ਕੇ ਕਰਮਚਾਰੀ ਨਾਲ ਮੁਲਾਕਾਤ ਕਰੋ ਅਤੇ ਉਪਰੋਕਤ ਸੂਚੀ ਵਿੱਚੋ ਜਿਸ ਵੀ ਤਰਾਂ ਦੀ ਸਹਾਇਤਾ ਦੀ ਲੋੜ ਹੋਵੋ ਉਸ ਬਾਰੇ ਪਤਾ ਕਰੋ ਅਤੇ ਪ੍ਰਾਪਤ ਕਰੋ ! ਓਹਨਾ ਨੂੰ ਤੁਸੀਂ ਫੋਨ ਵੀ ਇਸ ਨੰਬਰ ਉਪਰ ਕਰ ਸਕਦੇ ਹੋ 604 -592 -6200 ਅਤੇ ਜਾਣਕਾਰੀ ਪ੍ਰਾਪਤ ਕਰੋ
ਵੈਬਸਾਈਟ: www.pcrs.ca/service-resource-centres/surrey-youth-resource-centre
ਈ–ਮੇਲ / ਬਿਜਲ ਪਤਾ nyrcreception@pcrs.ca
ਇਸ ਸੰਸਥਾ ਦੀਆ ਸਭ ਸ਼ਾਖਾਵਾਂ ਸਵੇਰੇ 8:30 ਤੋਂ ਸ਼ਾਮ 4:30 ਵਜੇ ਤਕ ਖੁੱਲਦੀਆਂ ਹਨ
ਡੈਲਟਾਅਸਿਸਟ|Delta Assist
ਜੇਕਰ ਤੁਸੀਂ ਡੈਲਟਾ ਦੇ ਵਿਚ ਰਹਿੰਦੇ ਹੋ, ਬਜ਼ੁਰਗ ਹੋ ਅਤੇ ਕਿਸੇ ਸਮੱਸਿਆ ਕਰਕੇ ਪਰੇਸ਼ਾਨ ਹੋ ਤਾ ਡੈਲਟਾਸਿਸਟ ਸੰਸਥਾ ਤੁਹਾਡੀ ਮਦਦ ਕਰ ਸਕਦੀ ਹੈ।
ਵਧੇਰੀ ਜਾਣਕਾਰੀ
ਡੈਲਟਾਅਸਿਸਟ ਬਜ਼ੁਰਗਾਂ ਲਈ ਕੌਂਸਿਲਿੰਗ, ਭਾਈਚਾਰਕ ਸਮਾਗਮ ਅਤੇ ਸਹੂਲਤਾਂ ਪ੍ਰਦਾਨ ਕਰਦੀ ਹੈ. ਇਹ ਸੰਸਥਾ ਬਹੁਤ ਸਾਰੇ ਗੰਭੀਰ ਮਸਲਿਆਂ ਲਈ ਕੌਂਸਿਲਿੰਗ ਦਿੰਦੇ ਹਨ ਜਿਵੇਂ ਕੇ ਬੱਚਿਆਂ ਦਾ ਪਾਲਣ ਪੋਸ਼ਣ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ , ਘਰੇਲੂ ਹਿੰਸਾ, ਅਤੇ ਆਤਮ ਹੱਤਿਆ ਦੀ ਰੋਕਧਾਮ।
ਡੈਲਟਾਅਸਿਸਟ ਬਹੁਤ ਹੀ ਸੁਰੱਖਿਅਤ, ਸਹਾਇਕ ਅਤੇ ਹਮਦਰਦੀ ਭਰੇ ਵਾਤਾਵਰਣ ਵਿਚ ਕੌਂਸਿਲਿੰਗ ਸੇਵਾਵਾਂ ਮੁਹਈਆ ਕਰਦੀ ਹੈ। ਇਸ ਤੋਂ ਇਲਾਵਾ ਭਾਈਚਾਰੇ ਨਾਲ ਰਲ ਕ ਬਹੁਤ ਸਾਰੇ ਸਮਾਗਮ ਅਤੇ ਕਾਰਜ ਭਾਈਚਾਰੇ ਦ ਮਦਦ ਲਈ ਕੀਤੇ ਜਾਂਦੇ ਹਨ ਜਿਵੇਂ ਕੇ ਸੰਕਟ ਦੇ ਸਮੇ ਵਿਚ ਲੋੜਵੰਦਾਂ ਲਈ ਖਾਣੇ ਦਾ ਪ੍ਰਬੰਧ, ਆਵਾਜਾਈ , ਟੈਕਸ ਭਰਨ ਵਿਚ ਮਦਦ, ਜਰੂਰੀ ਜਾਣਕਾਰੀ ਦੇਣਾ ਅਤੇ ਘਰੇਲੂ ਹਿੰਸਾ ਦੀ ਰੋਕਧਾਮ ਲਈ ਜਾਣਕਾਰੀ ਅਤੇ ਮਾਹਰਾਂ ਨਾਲ ਮੁਲਾਕਾਤ ਵੀ ਕਰਾਉਂਦੇ ਹਨ।
ਪੰਜਾਬੀ ਵਿਚ ਸੇਵਾਵਾਂ ਡੈਲਟਾਅਸਿਸਟ ਪੰਜਾਬੀ ਵਿਚ ਸਮੂਹਕ ਕੌਂਸਿਲਿੰਗ ਦੇ ਨਾਲ ਨਾਲ ਵਿਅਕਤੀਗਤ ਕੌਂਸਿਲਿੰਗ ਵੀ ਦਿਤੀ ਜਾਂਦੀ ਹੈ। ਇਸ ਦੇ ਨਾਲ ਨਾਲ ਨਸ਼ੀਲੇ ਪਦਾਰਥਾਂ ਦੀ ਦੁਰਵਾਤੋ ਤੋਂ ਪਰੇਸ਼ਾਨ ਲੋਕ ਲਈ ਦ ਸਹਾਇਤਾ ਮਜੋਦ ਹੈ।
ਕਿਵੇਂ ਸੰਪਰਕ ਕੀਤਾ ਜਾਵੇ ? ਕੋਈ ਵੀ ਸੇਵਾ ਲੈਣ ਵਾਸਤੇ ਡੇਲਤਾਸਸਿਸਟ ਵਿਚ ਪਹੁੰਚ ਕੇ ਕਰਮਚਾਰੀ ਨਾਲ ਮੁਲਾਕਾਤ ਕਰੋ ਅਤੇ ਉਪਰੋਕਤ ਸੂਚੀ ਵਿੱਚੋ ਜਿਸ ਸਹਾਇਤਾ ਦੀ ਲੋੜ ਹੋਵੋ ਉਸ ਬਾਰੇ ਪਤਾ ਕਰੋ ਅਤੇ ਪ੍ਰਾਪਤ ਕਰੋ ! ਓਹਨਾ ਨੂੰ ਤੁਸੀਂ ਫੋਨ ਕਰੋ 604 -592 -6200 ਅਤੇ ਜਾਣਕਾਰੀ ਪ੍ਰਾਪਤ ਕਰੋ ।
ਨੋਰਥ ਡੈਲਟਾ ਲਈ 604-594-3455 ਇਸ ਨੰਬਰ ਉੱਤੇ ਸੰਪਰਕ ਕਰੋ।
ਲੈਡੱਨਰ ਸੈਂਟਰ ਲਈ ਇਸ ਨੰਬਰ ਤੇ ਸੰਪਰਕ ਕਰੋ (604) 946-9526.
ਪਤਾ –
9097 120 Street, Delta B.C. V4C 6R
Ladner: #202-5000 Bridge Street, Delta B.C. V4K 2K4
ਵੈਬਸਾਈਟ: www.deltassist.com
ਅਬੋਟਸਫ਼ੋਰ੍ਡ ਕਮਿਊਨਟੀ ਸਰਵਿਸਜ਼|Abbotsford Community Services
ਅਬੋਟਸਫ਼ੋਰ੍ਡ ਅਡਿਕਸ਼ਨ ਸੈਂਟਰ ਨੌਜਵਾਨਾਂ , ਬਜ਼ੁਰਗਾਂ ਅਤੇ ਬਾਲਗਾਂ ਨੂੰ ਮੁਫ਼ਤ ਵਿਚ ਸ਼ਰਾਬ ਜਾ ਹੋਰ ਨਸ਼ਿਆਂ ਲਈ ਕੌਂਸਿਲਿੰਗ ਜਾ ਸਲਾਹ ਵਰਗੀਆਂ ਸੁਵਿਧਾਵਾਂ ਪ੍ਰਦਾਨ ਕਰਦਾ ਹੈ । ਏਥੇ ਤੁਸੀਂ ਨਸ਼ਿਆਂ ਦੀ ਦੁਰਵਰਤੋਂ ਨੂੰ ਨਿਯੰਤਰਣ ਵਿਚ ਕਰਨ ਲਈ ਵਿਅਕਤੀਗਤ, ਪਰਿਵਾਰਕ ਜਾ ਸਮੂਹਕ ਕੌਂਸਿਲਿੰਗ ਪ੍ਰਾਪਤ ਕਰ ਸਕਦੇ ਹੋ. ਇਸ ਤੋਂ ਇਲਾਵਾ ਸ਼ਰਾਬ ਜਾ ਨਸ਼ਿਆਂ ਨਾਲ ਪ੍ਰਭਾਵਤ ਪਰਿਵਾਰਾਂ ਲਈ ਜਾਣਕਾਰੀ, ਰੋਕਥਾਮ ਅਤੇ ਸਿੱਖਿਆ ਵਾਲਿਆਂ ਗਤੀਵਿਧੀਆਂ ਵੀ ਹੁੰਦੀਆਂ ਹਨ।
ਵਧੇਰੀ ਜਾਣਕਾਰੀ
ਸੀਨੀਅਰ ਕੌਂਸਿਲਿੰਗ ਪ੍ਰੋਗਰਾਮ ਓਹਨਾ ਬਜ਼ੁਰਗਾਂ ਲਈ ਬਹੁਤ ਲਾਭਦਾਇਕ ਹੈ ਜੋ ਸ਼ਰਾਬ ਜਾ ਨਸ਼ੀਲੀਆਂ ਦਵਾਈਆਂ ਕਾਰਣ ਪਰੇਸ਼ਾਨੀਆਂ ਦਾ ਸਾਮਣਾ ਕਰਦੇ ਹਨ ਅਤੇ ਕਿਸੇ ਕਾਰਣ ਸੈਂਟਰ ਵਿਚ ਪਹੁੰਚ ਨਹੀਂ ਸਕਦੇ। ਸੀਨੀਅਰ ਕੌਂਸਿਲਿੰਗ ਪ੍ਰੋਗਰਾਮ ਵਿਚ 55 ਸਾਲ ਦੀ ਉਮਰ ਤੋਂ ਵੱਧ ਬਜ਼ੁਰਗਾਂ ਨੂੰ ਓਹਨਾ ਦੇ ਘਰੇ ਮਿਲ ਕ ਮੁਲਾਂਕਣ ਅਤੇ ਕੌਂਸਿਲਿੰਗ ਵਰਗੀਆਂ ਸੇਵਾਵਾਂ ਦਿਤੀਆਂ ਜਾਂਦੀਆਂ ਹਨ। ਜਿਕਰਯੋਗ ਹੈ ਕੇ ਪੰਜਾਬੀ ਭਾਈਚਾਰੇ ਵਾਸਤੇ ਵੀ ਖਾਸ ਤੋਰ ਤੇ ਕੌਂਸਿਲਿੰਗ ਸੇਵਾਵਾਂ ਵਿਅਕਤੀਗਤ, ਪਰਿਵਾਰਕ ਜਾ ਵਿਆਹੁਤਾ ਜੋੜਿਆਂ ਲਈ ਉਪਲਬਧ ਹੈ, ਜੋ ਸ਼ਰਾਬ ਜਾ ਨਸ਼ੇ ਦੀ ਦੁਰਵਰਤੋਂ ਕਰਕੇ ਮੁਸ਼ਕਲ ਵਿਚ ਹਨ. ਪੰਜਾਬੀ ਭਾਈਚਾਰੇ ਦੀ ਸਹੂਲਤ ਲਈ ਨਸ਼ਿਆਂ ਨਾਲ ਨਜਿੱਠਣ ਲਈ ਜਾਣਕਾਰੀ ਅਤੇ ਰੋਕਥਾਮ ਬਾਰੇ ਵੀ ਦੱਸਿਆ ਜਾਂਦਾ ਹੈ।
ਤੁਸੀਂ ਇਹ ਸੱਭ ਸੇਵਾਵਾਂ ਦਾ ਆਨੰਦ ਪੰਜਾਬੀ ਵਿਚ ਵੀ ਮਾਨ ਸਕਦੇ ਹੋ
ਕਿਵੇਂ ਸੰਪਰਕ ਕੀਤਾ ਜਾਵੇ ? ਕਿਵੇਂ ਸੰਪਰਕ ਕੀਤਾ ਜਾਵੇ ? ਕੋਈ ਵੀ ਸੇਵਾ ਲੈਣ ਵਾਸਤੇ ਅਬਬੋਸਟਫ਼ੋਰ੍ਡ ਕਮਿਊਨਟੀ ਸਰਵਿਸਜ਼ ਵਿਚ ਪਹੁੰਚ ਕੇ ਕਰਮਚਾਰੀ ਨਾਲ ਮੁਲਾਕਾਤ ਕਰੋ ਅਤੇ ਉਪਰੋਕਤ ਸੂਚੀ ਵਿੱਚੋ ਜਿਸ ਵੀ ਤਰਾਂ ਦੀ ਸਹਾਇਤਾ ਦੀ ਲੋੜ ਹੋਵੋ ਉਸ ਬਾਰੇ ਪਤਾ ਕਰੋ ਅਤੇ ਪ੍ਰਾਪਤ ਕਰੋ ! ਓਹਨਾ ਨੂੰ ਤੁਸੀਂ ਫੋਨ ਵੀ ਇਸ ਨੰਬਰ ਉਪਰ ਕਰ ਸਕਦੇ ਹੋ 604 -592 -6200 ਅਤੇ ਜਾਣਕਾਰੀ ਪ੍ਰਾਪਤ ਕਰੋ।
ਵੈਬਸਾਈਟ : www.abbotsfordcommunityservices.com/programs/community/abbotsford-addictions-centre
ਈ–ਮੇਲ / ਬਿਜਲ ਪਤਾ- aac@abbotsfordcommunityservices.com
ਪਤਾ– 202-31943 South Fraser Way Abbotsford, BC V2T 1V5
ਖੁੱਲਣ ਦਾ ਸਮਾਂ- ਅਬਬੋਟਸਫ਼ੋਰ੍ਡ ਕਮਿਊਨਟੀ ਸਰਵਿਸਜ਼ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 8:30 ਤੋਂ ਸ਼ਾਮ 4:30 ਵਜੇ ਤੱਕ ਖੁੱਲਦਾ ਹੈ।
ਜਰੂਰੀ ਸੂਚਨਾ – ਜੇਕਰ ਤੁਸੀਂ ਕੋਈ ਵੀ ਸੇਵਾ ਦਾ ਪ੍ਰਯੋਗ ਕਰਨਾ ਚਾਹੁੰਦੇ ਹੋ ਤਾ ਓਰੀਆਂਨਟੇਸ਼ਨ ਸੈਸ਼ਨ ਵਿਚ ਤੁਹਾਡਾ ਹਾਜਰ ਹੋਣਾ ਲਾਜਮੀ ਹੈ. ਸੈਸ਼ਨ ਬੁੱਧਵਾਰ ਸ਼ਾਮ 4:00 ਵਾਜੇ ਹੁੰਦਾ ਹੈ ਜਿਸ ਵਿਚ ਕੀਮਤੀ ਅਤੇ ਲਾਭਦਾਇਕ ਜਾਣਕਾਰੀ ਦਿੱਤੀ ਜਾਂਦੀ ਹੈ।
ਅਲਕੋਹਲ ਆਨੌਨਮਸ|Alcohol Anonymous
ਅਲਕੋਹਲ ਆਨੌਨਮਸ ਉਹਨਾਂ ਵਿਅਕਤੀਆਂ ਦੀ ਮਦਦ ਲਈ ਇਕ ਸਮੂਹ ਹੈ ਜੋ ਸ਼ਰਾਬ ਦੀ ਦੁਰਵਰਤੋਂ ਕਰਦੇ ਹਨ। ਇਹ ਸਮੂਹਕ ਬੈਠਕ ਸ਼ਰਾਬੀਆਂ ਨੂੰ ਸੋਫੀ ਬਨਉਣ ਵਿਚ ਸਹਾਈ ਹੁੰਦੀ ਹੈ। ਇੱਥੇ ਰੋਜਾਨਾ ਇਕੱਤਰਤਾ ਅਤੇ ਵੀਚਾਰਸ਼ੀਲ ਗੱਲਬਾਤ ਨਸ਼ਿਆਂ ਨੂੰ ਤਿਆਗਣ ਦੇ ਵਿਸ਼ੇ ਉਪਰ ਹੁੰਦੀ ਹੈ ਅਤੇ ਨਸ਼ਈ ਮਨੁੱਖ ਦੇ ਆਤਮ ਮਨੋਬਲ ਨੂੰ ਉਚਾ ਚੁੱਕਣ ਦੇ ਯਤਨ ਕੀਤੇ ਜਾਂਦੇ ਹਨ ਤਾਂ ਕੇ ਉਹ ਨਸ਼ਾ ਛੱਡ ਸਕੇ ।
ਵਧੇਰੀ ਜਾਣਕਾਰੀ
ਪੰਜਾਬੀ ਵਿਚ ਇਹ ਸਮਾਗਮ ਸ਼ਨੀਵਾਰ ਰਾਤ ੮ ਵਾਜੇ ਸ਼ੁਰੂ ਹੁੰਦੇ ਹਨ ।
ਪਤਾ 7696 112st . ਡੈਲਟਾ ਬੀ ਸੀ, V4C 4V8
http://www.vancouveraa.ca/meetings/saturday-night-aa-punjabi-group/