ਜੇਕਰ ਤੁਸੀਂ ਨਸ਼ਾ ਛਡਾਉ ਕੇਂਦਰ, ਰੀਹੈਬ ਸੈਂਟਰ ਦੀ ਭਾਲ ਵਿਚ ਹੋ ਤਾ ਇਥੇ ਉਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ। ਨਸ਼ਾ ਛਡਾਉ ਕੇਂਦਰ ਉਹਨਾਂ ਲਈ ਸਹਾਇਕ ਹੁੰਦੇ ਹਨ ਜੋ ਲੋਕ ਨਸ਼ਾ ਛਡਾਉਣ ਦੇ ਮਾਹਿਰ ਦੀ ਨਿਗਰਾਨੀ ਹੇਠ ਨਸ਼ਾ ਛਡਣਾ ਚਾਉਂਦੇ ਹਨ ਅਤੇ ਦੁਬਾਰਾ ਸਾਧਾਰਨ ਜਿੰਦਗੀ ਬਿਨਾ ਕੋਈ ਨਸ਼ਾ ਕੀਤਿਆਂ ਬਤੀਤ ਕਰਨ ਦੇ ਚਾਹਵਾਨ ਹਨ।

ਕ੍ਰੀਕਸਾਈਡ ਵਿਧਰੋਲ ਮੈਨੇਜਮੈਂਟ ਸੈਂਟਰ| Creekside Withdrawal Management Centre 

ਕ੍ਰੀਕਸਾਈਡ ਵਿਧਰੋਲ ਮੈਨੇਜਮੈਂਟ ਸੈਂਟਰ ਸਰੀ ਬੀ ਸੀ ਵਿਚ ਸਥਿਤ ਹੈ ਅਤੇ ਫਰੇਜ਼ਰ ਹੈਲਥ ਦਾ ਹਿੱਸਾ ਹੈ

ਜੇਕਰ ਤੁਸੀਂ ਇਥੇ ਡੀਟੌਖਸ (detox) ਪ੍ਰੋਗਰਾਮ ਵਿਚ ਸ਼ਾਮਲ ਹੋਣਾ ਚਾਹੁੰਦੇ ਹੋ ਅਤੇ ਨਸ਼ਾ ਛੱਡਣ ਬਾਰੇ ਸੋਚ ਰਹੇ ਹੋ ਤਾ ਇਹ ਇਕ ਵਧੀਆ ਜਗ੍ਹਾ ਹੈ| ਨਸ਼ਾ ਛਡਾਓ ਪ੍ਰੋਗਰਾਮ ਵਿਚ ਭਰਤੀ ਹੋਣ ਲਈ ਇਹਨਾਂ ਗੱਲਾਂ ਦਾ ਧਿਆਨ ਰੱਖੋ: ਤੁਹਾਡੀ ਉਮਰ ਸਾਲ 19 ਸਾਲ ਤੋਂ  ਵੱਧ ਹੋਣੀ ਲਾਜਮੀ ਹੈ ਅਤੇ ਤੁਸੀਂ ਡਾਕਟਰੀ ਦੇਖਰੇਖ ਵਿਚ ਨਸ਼ਾ ਛੱਡਣ ਲਈ ਚਾਹਵਾਨ ਹੋ

ਵਧੇਰੀ ਜਾਣਕਾਰੀ

ਤੁਸੀਂ ਆਪਣੇ ਆਪ ਸੈਂਟਰ ਨਾਲ ਸੰਪਰਕ ਕਰਕੇ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਪਰਿਵਾਰਕ ਡਾਕਟਰ, ਸਮਾਜਕ ਕਰਮਚਾਰੀ ਜਾ ਕਿਸੇ ਸੰਸਥਾ ਦੀ ਮਦਦ ਨਾਲ ਵੀ ਨਸ਼ਾ ਛਡਾਓ ਡੇਅਟੌਖਸ (daytox) ਪ੍ਰੋਗਰਾਮ ਵਿਚ ਸ਼ਾਮਲ ਹੋ ਸਕਦੇ ਹੋ ਇਹਨਾਂ ਸਾਰਿਆਂ ਨੂੰ ਤੁਹਾਡੀ ਲਿਖਤੀ ਮਨਜ਼ੂਰੀ ਲੈਣੀ ਲਾਜਮੀ ਹੋਵੇਗੀ

ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਤੁਹਾਡੇ ਕੋਲ ਕੇਅਰ ਕਾਰਡ ਜਾ ਬੀ ਸੀ ਸਰਵਿਸਜ਼ ਕਾਰਡ ਹੋਣਾ ਜਰੂਰੀ ਹੈ ਇਸ ਤੋਂ ਇਲਾਵਾ ਤੁਹਾਡੇ ਡਾਕਟਰ ਦਾ ਨਾਮ ਅਤੇ ਤੁਹਾਡੀਆਂ ਦਵਾਈਆਂ ਦੀ ਸੂਚੀ ਵੀ ਮੰਗੀ ਜਾਵੇਗੀ

ਜੇਕਰ ਤੁਹਾਡੇ ਕੋਲ ਆਪਣੇ ਡਾਕਟਰ ਜਾ ਦਵਾਈਆਂ ਦੀ ਜਾਣਕਾਰੀ ਨਾ  ਹੋਵੇ ਤਾ ਤੁਹਾਡੀ ਮਦਦ ਮੌਕੇ ਤੇ ਮੌਜੂਦ ਕਰਮਚਾਰੀ ਵਲੋਂ ਕਰ ਦਿਤੀ ਜਾਵੇਗੀ।

ਇਥੇ ਅਫੀਮ ਜਾ ਅਫੀਮ ਤੋਂ ਤਿਆਰ ਹੋਣ ਵਾਲੇ ਨਸ਼ਿਆਂ ਦਾ ਵੀ ਇਲਾਜ ਕੀਤਾ ਜਾਂਦਾ ਹੈ ਇਹਨਾਂ ਅਫ਼ੀਮੀ ਨਸ਼ਿਆਂ ਨੂੰ ਓਪਿਓਡ ਕਿਹਾ ਜਾਂਦਾ ਹੈ ਜਿਸ ਵਿਚ ਚਿੱਟਾ,ਹੈਰੋਇਨ, ਫੈਂਟਾਨੀਲ, ਆਦਿ ਨਸ਼ੇ ਆਉਂਦੇ ਹਨ ! ਇਹ ਮਹਿਕਮਾ ਸੋਮਵਾਰ ਤੋਂ ਸ਼ੁੱਕਰਵਾਰ ਤਕ ਖੁੱਲ੍ਹਾ ਹੁੰਦਾ ਹੈ ਅਤੇ ਕੋਈ ਵੀ ਜੋ  ਨਸ਼ਿਆਂ ਕਰਕੇ ਪ੍ਰਭਾਵਤ ਹੈ ਉਹ ਇਥੋਂ ਮਦਦ ਪ੍ਰਾਪਤ ਕਰ ਸਕਦਾ ਹੈ ਇਥੇ ਤੁਸੀਂ ਓਪਿਓਡ ਨਸ਼ਿਆਂ ਦਾ ਡਾਕਟਰੀ ਮਦਦ ਨਾਲ ਇਲਾਜ ਕਰਵਾ ਸਕਦੇ ਹੋ  

ਇਥੇ ਤੁਹਾਨੂੰ ਬਹੁਤ ਜਰੂਰੀ ਜਾਣਕਾਰੀ ਵੀ ਪ੍ਰਦਾਨ ਕੀਤੀ ਜਾਵੇਗੀ ਜਿਸ ਵਿਚ ਓਪਿਓਡ ਨਸ਼ੇ ਦੇ ਨਾਲ ਹੋਣ ਵਾਲੀ ਓਵਰਡੋਜ਼ ਨੂੰ ਪਹਿਚਾਨਣਾ  ਅਤੇ ਓਵਰਡੋਜ਼ ਦੌਰਾਨ ਕਿਸੇ ਨੂੰ ਮੁਢਲੀ ਸਹਾਇਤਾ ਸਹੀ ਤਰਾਂ ਨਾਲ ਦੇਣ ਬਾਰੇ ਦੱਸਦੇ ਹਨ। ਇਸ ਤੋਂ ਇਲਾਵਾ ਪੁਰਾਣੀ ਸਰੀਰਕ ਪੀੜ ਨੂੰ ਨਜਿੱਠਣ ਲਈ ਵੀ ਤਰੀਕੇ ਦਸੇ ਜਾਂਦੇ ਹਨ

ਪਤਾ: 13740 97 ਏ ਅਵੇਨੂਏ, ਸਰੀ ਬੀ ਸੀ, V3V1N1

ਫੋਨ: 604-587-3755

 


ਪਾਥ ਟੂ ਫਰੀਡਮ ਐਂਡ ਅਲਕੋਹਲ ਰਿਕਵਰੀ ਸੈਂਟਰ|Path To Freedom

ਪਾਥ ਟੂ ਫਰੀਡਮ ਐਂਡ ਅਲਕੋਹਲ ਰਿਕਵਰੀ ਸੈਂਟਰ ਸਰੀ ਬੀ ਸੀ ਵਿਚ ਸਥਿਤ ਹੈ ਅਤੇ ਫਰੇਜ਼ਰ ਹੈਲਥ ਦੀ ਅਨੁਮਤੀ ਹੇਠਾਂ ਚਲਦਾ ਹੈ।

ਇਥੇ 90 ਦਿਨਾਂ ਦਾ ਨਸ਼ਾ ਛਡਾਓ ਪ੍ਰੋਗਰਾਮ ਚਲਦਾ ਹੈ ਜਿਸ ਦੇ ਨਾਲ ਨਾਲ ਹੋਰ ਸਹਾਇਤਾ ਵੀ ਦਿਤੀ ਜਾਂਦੀ ਹੈ। ਇਸ ਪ੍ਰੋਗਰਾਮ ਵਿਚ ਸ਼ਾਮਲ  ਹੋਣ ਲਈ ਵੈਬਸਾਈਟ ਤੋਂ ਫਾਰਮ ਭਰ ਕੇ ਸੰਸਥਾ ਵਿਚ ਜਾ ਕ ਜਮਾ ਕਰਵਾਓ.

ਵਧੇਰੀ ਜਾਣਕਾਰੀ

ਇਹ ਬਹੁਤ ਸਾਰੇ ਮਸਲਿਆਂ ਉਪਰ ਸਿਖਿਆਦਾਇਕ ਸਮਾਗਮ ਕਰਾਉਂਦੇ ਹਨ ਜਿਸ ਵਿਚ ਗੁੱਸਾ ਕਿਵੇਂ ਕਾਬੂ ਕਰਨਾ, ਨਸ਼ਾਖੋਰੀ ਵਾਲੇ ਵੀਚਾਰਾਂ ਨੂੰ ਕਿਵੇਂ ਰੋਕਣਾ,  ਦੁਬਾਰਾ ਨਸ਼ਿਆਂ ਵਿਚ ਨਾ ਫਸਣ ਦੀਆ ਜੁਗਤੀਆਂ ਅਤੇ ਹੋਰ ਜਿੰਦਗੀ ਵਿਚ ਕਮ ਆਉਣ ਵਾਲੇ ਨੁਕਤਿਆਂ ਬਾਰੇ ਦਸਦੇ ਹਨ।

ਇਥੇ ਆਤਮਕ ਗਿਆਨ ਬਾਰੇ ਵੀ ਦਸਿਆ ਜਾਂਦਾ ਹੈ, ਆਪਣੇ ਸੰਬੰਧਾਂ ਨੂੰ ਕਿਵੇਂ ਅਨੰਦਮਈ ਬਣਾਉਣਾ ਅਤੇ ਜਜਬਾਤਾਂ ਨੂੰ ਕਿਵੇਂ ਕਾਬੂ ਵਿਚ ਰੱਖਣਾ।

ਇਥੇ ਕੌਂਸਿਲਿੰਗ ਸੇਵਾਵਾਂ ਸਿਰਫ ਸਮੂਹਕ ਰੂਪ ਵਿਚ ਹੀ ਨਹੀਂ ਸਗੋਂ ਵਿਅਕਤੀਗਤ ਤਰੀਕੇ ਨਾਲ ਵੀ ਦਿਤੀਆਂ ਜਾਂਦੀਆਂ ਹਨ। 9੦  ਦਿਨਾਂ ਦੇ ਇਲਾਜ ਤੋਂ ਬਾਅਦ ਵੀ ਲਗਾਤਾਰ ਸਲਾਹ ਅਤੇ ਕੌਂਸਿਲਿੰਗ ਕੀਤੀ ਜਾਂਦੀ ਹੈ. ਵਿਆਹੇ ਜੋੜੇ ਜਾ ਪਰਿਵਾਰ ਜੋ ਨਸ਼ੇ ਕਰਕੇ ਪਰੇਸ਼ਾਨ ਹਨ, ਓਹਨਾ  ਲਈ ਵੀ ਵਿਸ਼ੇਸ਼ ਕੌਂਸਿਲਿੰਗ ਦਾ ਪ੍ਰਬੰਧ ਹੈ. ਹੋਰ ਸੇਵਾਵਾਂ ਬਾਰੇ ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਦੇਖ ਸਕਦੇ ਹੋ। 

ਪਤਾ 19030 56, ਸਰੀ ਬੀ ਸੀ V3S 4N7

ਫੋਨ: 604-576-6466

ਵੈਬਸਾਈਟ:  http://pathtofreedom.net/

ਕੀ ਪੰਜਾਬੀ ਵਿਚ ਸੇਵਾਵਾਂ ਮੌਜੂਦ ਹਨ ? ਇਥੇ ਪੰਜਾਬੀ ਬੋਲਨ ਵਾਲੇ ਕਰਮਚਾਰੀ ਤੁਹਾਡੀ ਮਦਦ ਪੰਜਾਬੀ ਭਾਸ਼ਾ ਵਿਚ ਕਰਨਗੇ। ਤੁਸੀਂ ਇਹ ਸਾਰਾ ਪ੍ਰੋਗਰਾਮ ਪੰਜਾਬੀ ਵਿਚ ਪ੍ਰਾਪਤ ਕਰ ਸਕਦੇ ਹੋ 

ਕਿਵੇਂ ਸੰਪਰਕ ਕੀਤਾ ਜਾਵੇ? ਇਸ ਪ੍ਰੋਗਰਾਮ ਵਿਚ ਸ਼ਾਮਲ  ਹੋਣ ਲਈ ਵੈਬਸਾਈਟ ਤੋਂ ਫਾਰਮ ਭਰੋ ਅਤੇ ਜਮਾ ਕਰੋ। ਤੁਹਾਡਾ ਪਰਿਵਾਰਕ ਡਾਕਟਰ ਜਾ ਹਸਪਤਾਲ ਵਲੋਂ ਵੀ ਤੁਹਾਨੋ ਭਰਤੀ ਕਰਾਇਆ ਜਾ ਸਕਦਾ ਹੈ।