ਇੱਥੇ ਤੁਸੀਂ ਨਸ਼ੇ ਦੇ ਰੋਗ ਦੇ ਇਲਾਜ ਲਈ ਡਾਕਟਰੀ ਸਹਾਇਤਾ ਦੇਣ ਵਾਲੀਆਂ ਸੰਸਥਾਵਾਂ ਬਾਰੇ ਜਾਣ ਸਕਦੇ ਹੋ। ਜੇਕਰ ਤੁਸੀਂ ਨਸ਼ੇ ਦੇ ਕਾਰਣ ਸੰਕਟ ਵਿਚ ਹੋ ਅਤੇ ਕਿਸੇ ਨਸ਼ੇ ਦੇ ਮਾਹਰ ਡਾਕਟਰ ਜਾ ਨਰਸ ਨਾਲ ਇਲਾਜ ਲਈ ਮੁਲਾਕਾਤ ਕਰਨਾ ਚਾਉਂਦੇ ਹੋ ਤਾ ਇੱਥੇ ਦੇਖੋ।

ਸਰੀ ਮੈਂਟਲ ਹੈਲਥ ਐਂਡ ਸਬਸਟੈਂਸ ਯੁਸਜ ਅਰਜੇਂਟ ਕੇਅਰ ਰਿਸਪੌਂਸ ਸੈਂਟਰ|Surrey Mental Health and Substance Use Urgent Care Response Centre

ਸਰੀ ਮੈਂਟਲ ਹੈਲਥ ਐਂਡ ਸਬਸਟੈਂਸ ਯੂਜ ਅਰਜੇਂਟ ਕੇਅਰ ਰਿਸਪੌਂਸ ਸੈਂਟਰ ਇਕ ਨਵੀ ਵਿਵਸਥਾ ਉਚੇਚੇ ਤੋਰ ਤੇ ਮਾਨਸਕ ਰੋਗਾਂ ਅਤੇ ਨਸ਼ਿਆਂ  ਦਾ ਸੇਵਨ ਕਰਨ ਕਰਕੇ ਆਏ ਸੰਕਟ ਵਿਚ ਡਾਕਟਰੀ ਇਲਾਜ ਅਤੇ ਹੋਰ ਕਈ ਤਰਾਂ ਨਾਲ ਮਦਦ ਕਰਦੀ ਹੈ। ਇਹ ਸਰੀ ਮੇਮੋਰਿਯਲ ਹਸਪਤਾਲ ਦੇ ਬਿਲਕੁਲ ਨਾਲ ਹੈ ਇਥੋਂ ਤੁਸੀਂ  ਲਿਖਿਆ ਸੇਵਾਵਾਂ ਪ੍ਰਾਪਤ ਕਰ ਸਕਦਾ ਹੋ ।

ਵਧੇਰੀ ਜਾਣਕਾਰੀ

 

  1. ਇਹ ਕਲੀਨਿਕ ਮਾਨਸਕ ਰੋਗਾਂ ਕਰਕੇ ਆਏ ਸੰਕਟ ਜਾ ਨਸ਼ਿਆਂ ਦੇ ਸੇਵਨ ਕਰਕੇ ਔਖੀ ਘੜੀ  ਵਿਚ ਸਹਾਇਤਾ ਪ੍ਰਦਾਨ ਕਰਦਾ ਹੈ
  2. ਮਾਨਸਿਕ ਰੋਗਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ  ( ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਵਲੋਂ ਵੀ ਲੋੜ ਪੈਣ ਤੇ ਕੀਤਾ ਜਾਂਦਾ ਹੈ)
  3. ਮਾਨਸਿਕ ਸਿਹਤ ਅਤੇ ਨਸ਼ੇਖੋਰੀ ਲਈ ਦਵਾਈ ਅਤੇ ਡਾਕਟਰੀ ਇਲਾਜ ਉਪਲੱਬਧ ਹੈ
  4. ਇਹ ਸੈਂਟਰ ਸਮਾਜਕ ਅਤੇ ਹੋਰ ਡਾਕਟਰੀ ਸੇਵਾਵਾਂ ਅਤੇ ਸੁਵਿਧਾਵਾਂ ਜੋ ਸਰੀ ਵਿਚ ਮੌਜੂਦ ਹੈ, ਓਹਨਾ  ਨਾਲ ਸਿੱਧੇ ਤੋਰ ਤੇ ਸੰਪਰਕ ਅਤੇ ਮੁਲਾਕਾਤਾਂ ਕਰਾਉਣ ਵਿਚ ਮਦਦਗਾਰ ਹੈ

ਸਮੁਚੇ ਤੋਰ ਤੇ ਕਿਸੇ ਵੀ ਤਰਾਂ ਦੇ ਮਾਨਸਿਕ ਸਿਹਤ  ਜਾ ਨਸ਼ਿਆਂ ਦੇ ਸੇਵਨ ਕਰਕੇ ਆਏ ਸੰਕਟ ਵਿਚ ਇਸ ਸੈਂਟਰ ਵਿਚ ਜਾ ਸਕਦੇ ਹੋ ਅਤੇ ਹਸਪਤਾਲ ਵਾਲੀਆਂ ਸੁਵਿਧਾਵਾਂ ਲੈ ਸਕਦੇ ਹੋ ਬਿਨਾ ਹਸਪਤਾਲ ਵਿਚ ਦਾਖ਼ਲ ਹੋਇਆਂ’

ਤੁਹਾਡਾ ਅਨੁਭਵ ਇਸ ਸੈਂਟਰ ਵਿਚ ਕੁਝ ਇਸ ਤਰਾਂ ਦਾ ਹੋ ਸਕਦਾ ਹੈ

ਜਦੋ ਤੁਸੀਂ ਸੈਂਟਰ ਵਿਚ ਪ੍ਰਵੇਸ਼ ਕਰੋ ਤਾ ਤੁਹਨੋ ਆਪਣਾ ਜਾ ਆਪਣੇ ਸੰਗੀ ਸਾਥੀ ਦਾ ਨਾਮ ਅੰਕਿਤ ਕਰਾਉਣਾ ਪਵੇਗਾ ਅਤੇ ਆਪਣੀ ਵਾਰੀ ਦੀ ਉਡੀਕ ਕਰਨੀ ਪਵੇਗੀ. ਤੁਹਾਡੇ ਵਾਰੀ ਆਉਣ ਤੇ ਨਰਸ ਜਾ ਕੌਂਸਲਰ ਤੁਹਨੋ ਦੇਖਣਗੇ. ਉਹ ਤੁਹਾਡੀ ਸਿਹਤ ਦਾ ਪਰੀਖਣ ਕਰਕੇ ਤੁਹਾਨੂੰ ਕਿਸੇ ਮਾਨਸਿਕ ਸਿਹਤ ਦੇ ਮਾਹਰ,  ਸਮਾਜਿਕ ਕੇਂਦਰ ਨਾਲ ਹੋਰ ਸਹਾਇਤਾ ਲਈ ਮਿਲਾ ਸਕਦੇ ਹਨ.

ਪੰਜਾਬੀ ਵਿਚ ਸੇਵਾਵਾਂ ਮੌਜੂਦ ਹਨ ?

ਭਾਂਵੇ ਕੇ ਇਹ ਸੈਂਟਰ ਵਿਸ਼ੇਸ਼ ਤੋਰ ਉਤੇ ਪੰਜਾਬੀ ਭਾਸ਼ਾ ਵਿਚ ਸੇਵਾਵਾਂ ਮੁਹਈਆ ਨਹੀਂ ਕਰਾਉਂਦਾ, ਪਰ ਬਹੁਤ ਸਾਰੇ ਕਰਮਚਾਰੀ, ਜਿਵੇਂ ਨਰਸਾਂ, ਡਾਕਟਰ ਅਤੇ ਕੌਂਸਲਰ ਪੰਜਾਬੀ ਬੋਲਨ ਵਾਲੇ ਹਨ। ਜੋ ਤੁਹਾਡੀ ਮਦਦ ਪੰਜਾਬੀ ਵਿਚ ਕਰ ਸਕਦੇ ਹਨ। ਜੇਕਰ ਕੋਈ ਪੰਜਾਬੀ ਬੋਲਨ ਵਾਲਾ ਕਰਮਚਾਰੀ ਮਜੂਦ ਨਾ ਹੋਵੇ ਤਾ ਟੈਲੀਫੋਨ ਉਪਰ ਪੰਜਾਬੀ ਅਨੁਵਾਦਕ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ 

ਕਿਵੇਂ ਸੰਪਰਕ ਕੀਤਾ ਜਾਵੇ ?

ਤੁਸੀਂ ਫੋਨ ਕਰਕੇ ਆਪਣੇ  ਲਈ ਮੁਲਾਕਾਤ ਦਾ ਪ੍ਰਬੰਧ ਕਰ  ਸਕਦੇ ਹੋ

ਫੋਨ  ਨੰਬਰ 604-953-6200

ਤੁਹਾਡਾ ਫੈਮਿਲੀ ਡਾਕਟਰ ਵੀ ਤੁਹਾਡੇ ਲਈ ਮੁਲਾਕਾਤ ਦਾ ਪ੍ਰਬੰਧ ਕਰ ਸਕਦਾ ਹੈ

ਤੁਸੀਂ ਸਿੱਧੇ  ਤੋਰ ਉੱਤੇ ਜਾਕੇ ਆਪਣੀ ਮੁਲਾਕਾਤ ਬਣਾ ਸਕਦੇ ਹੋ

ਸੈਂਟਰ ਹਰ ਰੋਜ ਸਵੇਰੇ 8:30 ਤੋਂ ਰਾਤ 8:30 ਵਜੇ  ਤਕ ਖੁਲਦਾ ਹੈ ਰਾਤ 7  ਵਾਜੇ ਤੋਂ ਬਾਅਦ ਕੋਈ ਵੀ ਮੁਲਾਕਾਤ ਨਹੀਂ  ਕਰਾਈ ਜਾਂਦੀ, ਇਸ ਲਈ ਰਾਤ 7 ਵਜੇ ਤਕ ਤੁਸੀਂ  ਆਪਣਾ ਨਾਮ ਦਰਜ ਕਰ ਸਕਦੇ ਹੋ

ਪਤਾ – ਇਹ ਸੈਂਟਰ 13750 96 ਐਵੇਨਿਊ, ਚਾਰਲਸ ਬ੍ਰਹਮ ਪਵੇਲਿਯਨ ਵਿਚ ਮੌਜੂਦ ਹੈ ਜੋ ਕ ਸਰੀ ਹਸਪਤਾਲ(13750 96 ਐਵੇਨਿਊ) ਦੇ ਬਿਲਕੁਲ ਨਾਲ ਸਥਿਤ ਹੈ. ਤੁਸੀਂ 94 ਏ ਅਵੇਨੂਏ ਵਲੋਂ ਕਿੰਗ ਜੋਰਜ ਤੋਂ ਪਹੁੰਚ ਸਕਦੇ ਹੋ

ਵੈਬਸਾਈਟ: https://www.fraserhealth.ca/Service-Directory/Service-At-Location/9/5/surrey-mental-health-and-substance-use-urgent-care-response-centre#.XYuhDeSouUk

 


ਰੋਸ਼ਨੀ ਕਲੀਨਿਕ|Roshni Clinic

ਰੋਸ਼ਨੀ ਕਲੀਨਿਕ, ਦੱਖਣੀ ਏਸ਼ੀਆਈ ਭਾਈਚਾਰੇ ਦੀ ਸਹੂਲੀਅਤ ਲਈ ਇੱਕ ਵਿਸ਼ੇਸ਼ ਨਸ਼ਾ ਛਡਾਉ ਕੇਂਦਰ ਹੈ ਇੱਥੇ ਸਾਰੀਆਂ ਸੇਵਾਵਾਂ ਪੰਜਾਬੀ, ਹਿੰਦੀ  ਅਤੇ ਅੰਗਰੇਜ਼ੀ ਵਿਚ ਮੁਹਈਆ ਕਰਵਾਈਆਂ ਜਾਂਦੀਆਂ ਹਨ ਇਥੇ ਨਰਸਾਂ , ਕੌਂਸਲਰ  ਅਤੇ ਡਾਕਟਰ ਪੰਜਾਬੀ , ਹਿੰਦੀ  ਵਿਚ ਵਾਰਤਾਲਾਪ ਕਰਦੇ ਹਨ ਇੱਥੇ  ਸਾਰੇ ਹੀ ਡਾਕਟਰ, ਅਤੇ ਨਰਸਾਂ ਕੌਂਸਲਰ ਸ਼ਰਾਬ ਜਾਂ ਕਿਸੇ ਵੀ ਪ੍ਰਕਾਰ ਦੇ  ਨਸ਼ੇ ਦਾ ਇਲਾਜ ਕਰਨ ਵਿਚ ਮਾਹਰ ਹਨ ਇਸ ਕਲੀਨਿਕ ਵਿਚ  ਬਹੁਤ ਤਰਾਂ ਦੀਆਂ ਸੇਵਾਵਾਂ ਆਪ ਜੀ ਲੈ ਸਕਦੇ  ਹੋ ਜਿਵੇਂ: ਕੇ ਨਸ਼ਾ ਛੱਡਣ ਉਪਰੰਤ ਸ਼ਰੀਰ ਵਿਚ ਆਏ ਲੱਛਣਾਂ ਨੂੰ ਨਿਜਿੱਠਣ ਲਈ ਮਦਦ,  ਨਸ਼ਾ ਛੱਡਣ ਦੌਰਾਨ ਆਉਣ ਵਾਲੇ ਲੱਛਣ ਜਿਵੇਂ ਕੇ ਸਰੀਰ ਦਾ ਦਰਦ ਹੋਣਾ, ਘਬਰਾਹਟ, ਚੱਕਰ ਆਉਣੇ, ਚਿੰਤਾ, ਉਲਟੀਆਂ , ਨੀਂਦ ਨਾ ਆਉਣਾ, ਹੱਥ ਪੈਰ ਕੰਬਣੇ, ਜ਼ੁਕਾਮ, ਬੁਖਾਰ ਆਦਿ ਲਈ ਡਾਕਟਰੀ ਇਲਾਜ, ਨਸ਼ਾ ਛੱਡਣ ਲਈ ਦਵਾਈ ਅਤੇ ਡਾਕਟਰੀ ਇਲਾਜ, ਵਿਅਕਤੀਗਤ ਕੌਂਸਿਲਿੰਗ ਅਤੇ ਸਲਾਹ, ਸਿਖਿਆਦਾਇਕ ਸਮੂਹਕ ਪ੍ਰੋਗਰਾਮ। ਪਰਿਵਾਰ ਦੀ  ਸਹਾਇਤਾ ਲਈ ਵਿਸ਼ੇਸ਼ ਸੇਵਾਵਾਂ ਜਿਵੇਂ ਪਰਿਵਾਰਕ ਸੰਬੰਧਾਂ ਬਾਰੇ ਗੱਲ ਬਾਤ , ਨਸ਼ਿਆਂ ਕਰਕੇ ਪ੍ਰਭਾਵਿਤ ਹੋਈ  ਘਰ ਦੀ ਮਾਲੀ ਹਾਲਤ ਅਤੇ ਕਾਨੂੰਨੀ ਸਮੱਸਿਆਵਾਂ ਲਈ ਵੀ ਮਦਦ ਕੀਤੀ ਜਾਂਦੀ ਹੈ।

ਵਧੇਰੀ ਜਾਣਕਾਰੀ 

ਤੁਹਾਡਾ ਅਨੁਭਵ ਇਸ ਸੈਂਟਰ ਵਿਚ ਕੁਝ ਇਸ ਤਰਾਂ ਦਾ ਹੋ ਸਕਦਾ ਹੈ: ਰੋਸ਼ਨੀ ਕਲੀਨਿਕ ਵਿਚ ਸੱਭ ਤੋਂ ਪਹਿਲਾ  ਤੁਹਾਨੂੰ ਮੁਲਾਕਾਤ ਦਾ ਪ੍ਰਬੰਧ ਕਰਨਾ ਪਵੇਗਾ। ਇਸ ਤੋਂ ਬਾਅਦ ਨਸ਼ਿਆਂ ਦੇ ਮਾਹਰ ਡਾਕਟਰ ਜਾਂ ਕੌਂਸਲਰ ਵਲੋਂ ਮੁਲਾਕਾਤ ਦੌਰਾਨ ਦੇਖਿਆ ਜਾਵੇਗਾ ਅਤੇ ਤੁਹਾਡਾ ਨਿਰੀਖਣ ਕੀਤਾ ਜਾਵੇਗਾ। ਫਿਰ  ਤੁਹਾਡਾ ਡਾਕਟਰੀ ਇਲਾਜ ਸ਼ੁਰੂ ਕੀਤਾ ਜਾਵੇਗਾ। ਸ਼ਰਾਬ ਅਤੇ ਨਸ਼ਿਆਂ ਦੇ ਸੇਵਨ ਦੀ ਤਲਬ ਜਾ ਇੱਛਾ ਨੂੰ ਘਟਾਉਣ ਲਈ ਦਵਾਈ ਸ਼ੁਰੂ ਕੀਤੀ ਜਾਵੇਗੀ । ਇਹ ਡਾਕਟਰੀ ਇਲਾਜ ਤੁਹਾਡੇ ਸ਼ਰੀਰ ਵਿਚ ਜੋ ਨਸ਼ੇ ਦੀ ਤੋਟ ਕਰਕੇ ਲੱਛਣ ਆਉਣਗੇ , ਓਹਨਾ ਲੱਛਣਾਂ ਨੂੰ ਵੀ ਠੀਕ ਕਰੇਗਾ ਅਤੇ  ਤੁਹਾਡੇ ਨਸ਼ੇ ਛੱਡਣ ਦੇ ਸਫਰ ਨੂੰ ਸੁਖਦਾਈ ਬਣਾ ਦੇਵੇਗਾ । ਇਹ ਸੱਭ ਦੇ ਨਾਲ ਨਾਲ ਤੁਹਾਨੂੰ ਸਮਾਜਕ ਸਹਾਇਤਾ ਵੀ ਦਿਤੀ ਜਾਵੇਗਾ ਜਿਵੇਂ ਕ ਕੌਂਸਿਲਿੰਗ ਜਾਂ ਆਪਣਾ ਜੀਵਨ ਬੇਹਤਰ ਬਣਾਉਣ ਲਈ ਸਲਾਹਕਾਰ ਨਾਲ ਸਲਾਹ ਮਸ਼ਵਰਾ। 

ਕੀ ਇੱਥੇ ਪੰਜਾਬੀ ਵਿਚ ਸੇਵਾਵਾਂ ਦਿਤੀਆਂ ਜਾਂਦੀਆਂ ਹਨ ? ਰੋਸ਼ਨੀ ਕਲੀਨਿਕ ਉਚੇਚੇ ਤੋਰ ਤੇ ਪੰਜਾਬੀ ਅਤੇ  ਹਿੰਦੀ ਬੋਲਣ ਵਾਲੇ ਭਾਈਚਾਰੇ ਲਈ ਇੱਕ ਵਿਸ਼ੇਸ਼ ਉਪਰਾਲਾ ਹੈ। ਇੱਥੇ ਤੁਹਾਨੋ ਅਰਾਮ ਨਾਲ ਸੱਭ ਸੇਵਾਵਾਂ ਹਿੰਦੀ ਪੰਜਾਬੀ ਵਿਚ ਮਿਲਦੀਆਂ ਹਨ

ਕਿਵੇਂ ਸੰਪਰਕ ਕੀਤਾ ਜਾਵੇ ? ਤੁਸੀਂ ਰੋਸ਼ਨੀ ਕਲੀਨਿਕ ਨਾਲ ਸੰਪਰਕ ਕਰਨ ਲਈ 604-580-4950 ਉਪਰ ਫੋਨ ਕਰ ਸਕਦੇ ਹੋ। ਤੁਹਾਡਾ ਫੈਮਿਲੀ ਡਾਕਟਰ ਵੀ ਤੁਹਾਡੇ ਲਈ ਰੋਸ਼ੀਨੀ ਕਲੀਨਿਕ ਵਿਚ ਮੁਲਾਕਾਤ ਦਾ ਪ੍ਰਬੰਧ ਕਰ ਸਕਦਾ ਹੈ। ਜੇਕਰ ਤੁਸੀਂ ਕਿਸੇ ਹੋਰ ਨਸ਼ਾ ਛਡਾਓ ਕੇਂਦਰ ਵਿਚ ਹੋ, ਤਾ ਤੁਸੀਂ ਓਹਨਾ ਨੂੰ ਕਹਿ ਕੇ ਇੱਥੇ ਆਪਣੀ  ਮੁਲਾਕਾਤ ਦਾ ਪ੍ਰਬੰਧ ਕਰ ਸਕਦੇ ਹੋ ਅਤੇ ਇਲਾਜ ਵੀ ਕਰਾ ਸਕਦੇ ਹੋ । 

ਪਤਾ – ਰੋਸ਼ਨੀ ਕਲੀਨਿਕ ਸਰੀ ਮੇਮੋਰਿਯਲ ਹਸਪਤਾਲ ਦੇ ਸਾਮਣੇ ਕ਼ੁਇੱਬਲ਼ ਕ੍ਰੀਕ ਵਿਚ ਸਥਿਤ ਹੈ 102-13670 94 ਏ ਐਵੇਨਿਊ ਸਰੀ ਬੀ ਸੀ 

ਕਲੀਨਿਕ ਖੁੱਲਣ ਦਾ ਸਮਾਂ 

ਬੁੱਧਵਾਰ ਸ਼ਾਮ 4:30-8:30

ਐਤਵਾਰ ਸਵੇਰੇ 10:30 ਤੋਂ ਦੁਪਹਿਰ  2:30

ਵੈਬਸਾਈਟ

https://www.fraserhealth.ca/Service-Directory/Services/mental-health-and-substance-use/substance-use/roshni-clinic#.XYunleSouUk

 


ਪੈਸਿਫ਼ਿਕ ਇੰਟਰਵੈਨਸ਼ਂਨ ਐਂਡ  ਰਿਕਵਰੀ ਸੋਲੂਸ਼ਨ|Pacific Community Resources Society (PCRS)

ਪੈਸਿਫ਼ਿਕ ਇੰਟਰਵੈਨਸ਼ਂਨ ਐਂਡ  ਰਿਕਵਰੀ ਸੋਲੂਸ਼ਨ ਵਿਚ ਬਹੁਤ ਹੀ ਪ੍ਰਭਾਵਸ਼ੀਲ ਅਤੇ ਖਾਸ ਵਿਧੀ ਨਾਲ ਨਸ਼ਾਖੋਰੀ ਦੀ ਆਦਤ ਦਾ ਇਲਾਜ ਕੀਤਾ ਜਾਂਦਾ ਹੈ।ਇਥੇ ਬਹੁਤ ਹੀ ਵਿਗਿਆਨਕ ਤੱਥਾਂ ਅਤੇ ਕਾਰਗਾਰ  ਤਰੀਕਿਆਂ ਨਾਲ ਸ਼ਰਾਬ ਛੱਡਣ ਦਾ ਇਲਾਜ ਹੈ । ਹਰ ਇਕ ਮਰੀਜ ਦੀਆ ਜਰੂਰਤਾਂ ਨੂੰ ਮੱਧੇਨਜਰ ਰੱਖ ਕੇ ਇਲਾਜ ਨੂੰ ਅਪਣਾਇਆ ਜਾਂਦਾ ਹੈ ਤਾ ਕੇ ਮਰੀਜ ਨੂੰ ਪੂਰਾ ਲਾਹਾ ਮਿਲ ਸਕੇ ।

ਵਧੇਰੀ ਜਾਣਕਾਰੀ

ਕੀ ਇੱਥੇ ਪੰਜਾਬੀ ਵਿਚ ਸੇਵਾਵਾਂ ਦਿਤੀਆਂ ਜਾਂਦੀਆਂ ਹਨ ? ਸ਼ਰਾਬ ਛਡਾਉਣ ਲਈ ਇਕ ਪ੍ਰੋਗਰਾਮ ਪੰਜਾਬੀ ਮੂਲ ਦੀ ਡਾਕਟਰ ਜੋਤੀ ਵਲੋਂ ਕੀਤਾ ਜਾਂਦਾ ਹੈ

ਕਿਵੇਂ ਸੰਪਰਕ ਕੀਤਾ ਜਾਵੇ ? ਤੁਸੀਂ ਸੈਂਟਰ ਵਿਚ ਜਾ ਕੇ ਗੱਲਬਾਤ ਕਰ ਸਕਦੇ ਹੋ ਅਤੇ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ ।ਤੁਸੀਂ ਸੈਂਟਰ ਵਿਚ ਹੇਠਾਂ ਦਿਤੇ ਨੰਬਰ ਉਤੇ  ਫੋਨ ਕਰਕੇ ਵੀ ਮੁਲਾਕਾਤ ਦਾ ਸਮਾਂ ਲੈ ਸਕਦੇ ਹੋ 604-537-3503

ਪਤਾ: 13618 100 ਐਵੇਨਿਊ ਸਰੀ ਬੀ ਸੀ V3T0A8