ਅਮਲ ਕੀ ਹੈ? 

ਅਮਲ ਇੱਕ ਗੁੰਝਲ਼ਦਾਰ ਰੋਗ ਹੈ। ਇਹ ਕੋਈ ਵੀ ਐਸੀ ਆਦਤ ਹੈ ਜਿਸ ਨਾਲ ਵਿਅਕਤੀ ਬੇਕਾਬੂ ਹੋ ਜਾਂਦਾ ਹੈ ਅਤੇ ਜਿਸ ਨਾਲ ਦਿਮਾਗ ਅਤੇ ਸਰੀਰ ਦੀ ਕਿਰਿਆ ਉੱਤੇ ਅਸਰ ਹੁੰਦਾ ਹੈ।


ਅਮਲ ਨੂੰ ਵਖਾਨਣ ਦੇ ੪ ਤਰੀਕੇ:

  • ਸ਼ਰਾਬ ਪੀਣ ਦੀ ਤਕੜੀ ਇੱਛਿਆ
  • ਕਾਬੂ ਤੋਂ ਬਾਹਰ ਭਾਰੀ ਮਾਤਰਾ ਵਿੱਚ ਸ਼ਰਾਬ ਦਾ ਸੇਵਨ
  • ਸ਼ਰਾਬ ਪੀਣ ਦੀ ਚਾਹਤ ਨੂੰ ਰੋਕਣ ਵਿੱਚ ਅਸਫਲਤਾ
  • ਘਰੇਲੂ ਜਾਂ ਸਮਾਜਿਕ ਸਮੱਸਿਆਵਾਂ ਦੇ ਬਾਵਜੂਦ ਸ਼ਰਾਬ ਪੀਣਾ

ਚਿੰਨ੍ਹ ਅਤੇ ਲੱਛਣ

what is addiction Punjabi

ਸ਼ਰਾਬ ਪੀਣ ਦੇ ਨੁਕਸਾਨ ਜ਼ਿੰਦਗੀ ਦੇ ਹਰ ਪਹਿਲੂ ਤੇ ਪ੍ਰਭਾਵ ਪਾ ਸਕਦੇ ਹਨ। ਇਹਨਾਂ ਵਿੱਚ ਸ਼ਾਮਲ ਹਨ:

  • ਸ਼ਰਾਬ ਦੇ ਨਸ਼ੇ ਕਾਰਨ ਲਗੀਆਂ ਸੱਟਾਂ
  • ਬੇਚੈਨੀ, ਚਿੜਚਿੜਾਪਣ ਜਾਂ ਉਦਾਸੀ
  • ਸਾਫ਼ ਸੋਚਣ ਵਿੱਚ ਤਕਲੀਫ਼
  • ਭੁੱਲ ਜਾਣਾ
  • ਰਿਸ਼ਤਿਆਂ ਵਿੱਚ ਮੁਸ਼ਕਲਾਂ
  • ਖਾਣਾ, ਕਰਾਇਆ ਅਤੇ ਹੋਰ ਜ਼ਰੂਰਤਾਂ ਤੋਂ ਬਜਾਏ ਸ਼ਰਾਬ ਉੱਤੇ ਪੈਸਾ ਖ਼ਰਚਣਾ
  • ਸ਼ਰਾਬ ਪੀਣ ਦੇ ਸੰਬੰਧਿਤ ਕਾਨੂੰਨੀ ਮੁਸੀਬਤਾਂ 
  • ਲਾਚਾਰੀ ਅਤੇ ਖਾਲੀਪੁਣਾ

ਵਿਦਡ੍ਰੌਅਲ ਦੇ ਸੰਕੇਤ

ਜਦ ਸਰੀਰ ਨੂੰ ਸ਼ਰਾਬ ਦੀ ਆਦਤ ਪੈ ਜਾਂਦੀ ਹੈ, ਤਾਂ ਸ਼ਰਾਬ ਛੱਡਣ ਨਾਲ ਵਿਦਰੌਲ ਦੇ ਲੱਛਣ ਮਹਿਸੂਸ ਹੁੰਦੇ ਹਨ। ਇਹਨਾਂ ਵਿੱਚ ਸ਼ਾਮਲ ਹਨ:

  • ਡਿਪਰੈਸ਼ਨ
  • ਐਂਗਜ਼ਾਇਟੀ
  • ਪਸੀਨਾ
  • ਕੰਬਣਾ
  • ਉਲਟੀ
  • ਹਲੂਸੀਨੇਸ਼ਨ (ਅੱਖਾਂ ਅੱਗੇ ਅਣਹੋਂਦੀਆਂ ਚੀਜਾਂ ਦਾ ਦਿਸਣਾ)
  • ਦੌਰਾ

ਜੀਵ-ਵਿਗਿਆਨ

ਅਮਲ ਇਨਸਾਨ ਵਿੱਚ ਵੱਖ-ਵੱਖ ਤਰੀਕਿਆਂ ਨਾਲ ਪੇਸ਼ ਹੁੰਦਾ ਹੈ। ਕੁਝ ਲੋਕਾਂ ਅੰਦਰ ਨਸ਼ੇ ਤੇ ਲੱਗਣ ਦੀ ਕਮਜ਼ੋਰੀ ਪੈਦਾਇਸ਼ੀ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਜੇ ਤੁਹਾਡੇ ਮਾਤਾ ਜਾਂ ਪਿਤਾ ਨੂੰ ਅਮਲ ਸੀ ਤਾਂ ਤੁਹਾਨੂੰ ਅਮਲ ਲੱਗਣਾ ਹੋਰ ਸੌਖਾ ਹੈ।

ਕਿਸੇ ਨੂੰ ਅਮਲ ਮਰਜ਼ੀ ਨਾਲ ਨਹੀਂ ਲਗਦਾ।

ਜਦ ਸਾਨੂੰ ਕੋਈ ਆਦਤ ਪੈ ਜਾਂਦੀ ਹੈ, ਤਦ ਸਾਡੇ ਦਿਮਾਗ ਵਿੱਚ ਪਰਿਵਰਤਨ ਆਉਂਦਾ ਹੈ। ਸ਼ਰਾਬ ਦੇ ਸੇਵਨ ਨਾਲ ਸਾਡਾ ਦਿਮਾਗ ਡੋਪਾਮੀਨ ਨਾਮ ਦਾ ਰਸਾਇਣ ਪੈਦਾ ਕਰਦਾ ਹੈ, ਜਿਸ ਨਾਲ ਇਨਸਾਨ ਨੂੰ ਖ਼ੁਸ਼ੀ ਮਹਿਸੂਸ ਹੁੰਦੀ ਹੈ। ਫਿਰ ਇਨਸਾਨ ਉਸ ਅਨੁਭਵ ਨੂੰ ਮੁੜ ਮਹਿਸੂਸ ਕਰਨ ਲਈ ਹੋਰ ਸ਼ਰਾਬ ਪੀੰਦਾ ਹੈ। ਇਹ  ਮਰਜ਼ੀ ਨਾਲ ਨਹੀਂ ਬਲਕਿ ਸਰੀਰ ਦੀ ਤੜਪ ਕਾਰਨ ਹੁੰਦਾ ਹੈ।

ਸ਼ਰਾਬ ਦਾ ਇਨਸਾਨ ਦੇ ਜਿਗਰ (ਲੀਵਰ) ਉਪਰ ਬਹੁਤ ਘਾਤਕ ਅਸਰ ਹੁੰਦਾ ਹੈ। ਸ਼ਰਾਬ ਲੀਵਰ ਨੂੰ ਲੰਬੇ ਸਮੇ ਲਈ ਬਰਬਾਦ ਕਰ ਦਿੰਦੀ ਹੈ ਜਿਸ ਨਾਲ ਇਨਸਾਨ ਦੀ ਮੌਤ ਵੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸ਼ਰਾਬ ਪੀਣ ਨਾਲ ਦਿਮਾਗ ਦਾ ਆਕਾਰ ਸੁੰਗੜਦਾ ਹੈ ਅਤੇ ਇਨਸਾਨ ਦੀ ਸੋਚਨ ਅਤੇ ਸਿੱਖਣ ਦੀ ਤਾਕਤ ਘੱਟ ਜਾਂਦੀ ਹੈ। ਸ਼ਰਾਬ ਪੀਣ ਨਾਲ ਪਿੱਤਾ (ਪੈਨਕਰੀਆਜ਼) ਖ਼ਰਾਬ  ਹੋ ਜਾਂਦਾ ਹੈ ਅਤੇ ਸ਼ੂਗਰ ਦਾ ਰੋਗ ਆਸਾਨੀ ਨਾਲ ਲੱਗ ਜਾਂਦਾ ਹੈ। 


ਸ਼ਰਾਬ ਪੀਣ ਕਰਕੇ ਪੈਦਾ ਹੋਣ ਵਾਲੀਆਂ ਸਮਾਜਕ ਅਤੇ ਪਰਿਵਾਰਕ ਪਰੇਸ਼ਾਨੀਆਂ

ਜਿਹੜੇ ਵਿਅਕਤੀ ਸ਼ਰਾਬ ਦੀ ਦੁਰਵਰਤੋਂ ਕਰਦੇ ਹਨ ਉਹ ਅਕਸਰ ਆਪਣੇ ਵਿਹਾਰ ਤੋਂ ਨਿਯੰਤਰਣ ਗਵਾ ਲੈਂਦੇ ਹਨ। ਉਹ ਹਮੇਸ਼ਾ ਨਸ਼ਾ ਪ੍ਰਾਪਤ ਕਰਨ ਬਾਰੇ ਸੋਚਦੇ ਰਹਿੰਦੇ ਹਨ ਅਤੇ ਨਸ਼ੇ ਦੀ ਪੂਰਤੀ ਕਰਨ ਲਈ ਕਿਸੇ ਵੀ ਹੱਦ ਤੱਕ ਚਾਲ ਜਾਂਦੇ ਹਨ। ਇਸ ਆਦਤ ਨਾਲ ਬਹੁਤ ਨੁਕਸਾਨ ਵੀ ਹੋ ਜਾਂਦਾ ਹੈ। ਅਮਲੀ ਮਨੁੱਖ ਦੀ ਸਿਰਫ ਸਿਹਤ ਹੀ ਨਹੀਂ ਵਿਗੜਦੀ ਸਗੋਂ ਸਮਾਜਕ ਅਤੇ ਪਰਿਵਾਰਕ ਰਿਸ਼ਤੇ ਵੀ ਗੰਦਲੇ ਹੋ ਜਾਂਦੇ ਹਨ।  ਸ਼ਰਾਬ ਪੀਣ ਦੀ ਆਦਤ ਵਧੇ ਪੱਧਰ ਉਪਰ ਇਸ ਗੱਲ ਉਤੇ ਨਿਰਭਰ ਕਰਦੀ ਹੈ ਕੇ ਸਮਾਜ ਅਤੇ ਪਰਿਵਾਰ ਨਸ਼ੇਖੋਰੀ ਨੂੰ ਕਿਸ ਦ੍ਰਿਸ਼ਟੀਕੋਣ ਤੋਂ ਵੇਖਦੇ ਹਨ। ਸ਼ਰਾਬ ਪੀਣ ਦੀ ਆਦਤ ਸਾਕ ਸੰਬੰਧੀਆਂ ਅਤੇ ਪਰਿਵਾਰਕ ਜੀਆਂ ਦੇ ਰਵਈਏ ਨਾਲ ਵੀ ਪ੍ਰਭਾਵਿਤ ਹੁੰਦੀ ਹੈ।

ਇਹ ਵੀ ਦੇਖਣ ਨੂੰ ਮਿਲਦਾ ਹੈ ਕੇ ਜੋ ਲੋਕ ਮਾਨਸਿਕ ਰੋਗਾਂ ਨਾਲ ਪੀੜਤ ਹੁੰਦੇ ਹਨ, ਉਹ ਬਹੁਤਾਤ ਵਿਚ ਨਸ਼ਿਆਂ ਦਾ ਸੇਵਨ ਆਪਣੇ ਜਜਬਾਤਾਂ ਅਤੇ ਹਾਲਾਤਾਂ ਤੋਂ ਨਿਜਾਤ ਪਾਉਂਣ ਲਈ ਕਰਦੇ ਹਨ। ਸ਼ਰਾਬੀ ਵਿਅਕਤੀ ਜੋ ਮਾਨਸਿਕ ਪਰੇਸ਼ਾਨੀ ਨਾਲ ਉਲਝ ਰਹੇ ਹੁੰਦੇ ਹਨ ਉਹ ਆਪਣੀ ਮਾਨਸਿਕ ਪੀੜਾ ਨੂੰ ਦਬਾਉਣ ਲਈ ਸ਼ਰਾਬ ਦਾ ਸਹਾਰਾ ਲੋਚਦੇ ਹਨ।


ਇਲਾਜ

ਸ਼ਰਾਬ ਦੀ ਦੁਰਵਰਤੋਂ ਦੀ ਆਦਤ ਦਾ ਕੋਈ ਜਾਦੂਈ ਇਲਾਜ ਨਹੀਂ ਹੈ। ਇਸ ਦਾ ਇਲਾਜ ਬਹੁਤ ਸਾਰੇ ਭਾਗਾਂ ਵਿਚ ਵੰਡਿਆ ਹੋਇਆ ਹੈ ਜਿਵੇਂ ਕੇ ਨਸ਼ਾ ਛਡਾਓ ਕੇਂਦਰ ਵਿਚ ਦਾਖਲਾ ਅਤੇ ਡਾਕਟਰ ਦੇ ਦੇਖ ਰੇਖ ਵਿਚ ਨਸ਼ਾ ਤਿਆਗਣਾ।

ਜੇਕਰ ਤੁਹਾਡਾ ਕੋਈ ਸਾਕ ਸੰਬੰਧੀ ਨਸ਼ੇ ਛੱਡਣ ਵਿਚ ਅਸਮਰੱਥ ਹੈ ਜਾ ਦੁਬਾਰਾ ਨਸ਼ੇਖੋਰੀ ਵਿਚ ਪੈ ਗਿਆ ਹੈ ਤਾ ਉਸਦੀ ਦੇਖਭਾਲ ਕਰਨੀ ਅਤੇ ਨਸ਼ੇ ਦੇ ਜਾਨਲੇਵਾ ਨੁਕਸਾਨ ਨੂੰ ਘਟਾਉਣਾ ਜਿਸ ਨੂੰ “ਹਾਰਮ ਰਦਕਸ਼ਨ” ਕਹਿੰਦੇ ਹਨ। ਇਸ ਤੋਂ ਇਲਾਵਾ ਕੌਂਸਿਲਿੰਗ ,ਆਤਮ ਮਨੋਬਲ ਨੂੰ ਉਚਾ ਚੁੱਕਣ ਦੇ ਯਤਨ ,ਸਿੱਖਿਆ, ਗਿਆਨ ,ਦਵਾਈਆਂ ਅਤੇ ਡਾਕਟਰੀ ਇਲਾਜ ਨਸ਼ਾ ਛੁਡਾਉਣ ਵਿਚ ਸਹਾਈ ਹੁੰਦੇ ਹਨ।