ਸਮਝਦਾਰੀ ਨਾਲ ਸ਼ਰਾਬ ਕਿਵੇਂ ਪੀਣੀ? ਕੁੱਝ ਹਦਾਇਤਾਂ 

ਸੁਰੱਖਿਅਤ ਢੰਗ ਨਾਲ ਸ਼ਰਾਬ ਦਾ ਸੇਵਨ ਕਰਨਾ ਬਹੁਤ ਲਾਜਮੀ ਹੈ। 

ਹਾਰਮ ਰਿਡਕਸ਼ਨ ਦੇ ਤਰੀਕੇ ਵਰਤਣ ਤੋਂ ਪਹਿਲਾ “ਵਿਡਰੌਲ ” ਦੇ ਲੱਛਣਾਂ ਜਾਂ ਨਸ਼ੇ ਦੀ ਤੋਟ ਤੋਂ ਆਉਣ ਵਾਲੇ ਲੱਛਣਾਂ ਦੀ ਪਹਿਚਾਣ ਜਰੂਰ ਕਰ ਲੈਣੀ ਚਾਹੀਦੀ ਹੈ। ਜੇਕਰ ਤੁਸੀਂ ਸ਼ਰਾਬ ਪੀਣ ਦੇ ਆਦੀ ਹੋ ਅਤੇ ਇਕ ਦਮ ਸ਼ਰਾਬ ਛੱਡ ਦਿੰਦੇ ਹੋ ਤਾਂ ਇਹ ਤੁਹਾਡੇ ਲਈ ਜਾਨਲੇਵਾ ਵੀ ਸਿੱਧ ਹੋ ਸਕਦਾ ਹੈ ਅਚਾਨਕ ਸ਼ਰਾਬ ਛੱਡਣ ਨਾਲ ਕਾਫੀ ਤਕਲੀਫ ਹੋ ਸਕਦੀ ਹੈ ਜਿਵੇਂ ਕੇ ਦੌਰੇ ਪੈਣੇ, ਉਲਟੀਆਂ, ਕੰਬਣੀਆਂ ਅਤੇ ਤਰੇਲੀਆਂ  ਆਉਣੀਆਂ। ਜੇਕਰ ਤੁਹਾਡਾ ਲੀਵਰ ਜਾ ਜਿਗਰ ਦੀ ਬਿਮਾਰੀ ਕਰਕੇ ਡਾਕਟਰੀ ਇਲਾਜ ਚੱਲਿਆ ਹੋਵੇ ਤਾਂ ਵੀ ਧਿਆਨ ਰੱਖੋ। ਜੇਕਰ ਤੂਹਾਨੋ ਹਨ ਵਿੱਚੋ ਕੋਈ ਵੀ ਲੱਛਣ ਦੇਖਣ ਨੂੰ ਮਿਲੇ ਤਾ ਆਪਣੇ ਡਾਕਟਰ ਨਾਲ ਮਿਲ ਕੇ ਡਾਕਟਰੀ ਮੁਲਾਂਕਣ ਸ਼ਰਾਬ ਛੱਡਣ ਤੋਂ ਪਹਿਲਾ ਜਰੂਰ ਕਰਵਾਓ। ਡਾਕਟਰ ਤੁਹਾਨੋ ਇਹ੍ਹਨਾਂ ਦੁਖਦਾਈ ਲੱਛਣਾਂ ਨਾਲ ਨਿਜਿੱਠਣ ਲਈ ਦਵਾਈ ਦੇ ਸਕਦੇ ਹਨ ਅਤੇ ਤੁਹਾਡਾ ਨਸ਼ਾ ਛੱਡਣ ਦਾ ਸਫਰ ਸੁਰੱਖਿਅਤ ਬਣਾਉਣ ਵਿਚ ਸਹਾਈ ਹੋਵਣਗੇ।

ਕਈ ਵਾਰ ਸ਼ਰਾਬੀ ਵਿਅਕਤੀ ਪੂਰੀ ਤਰਾਂ ਨਾਲ ਸ਼ਰਾਬ ਛੱਡਣ ਲਈ ਰਾਜੀ ਨਹੀਂ  ਹੁੰਦਾ। ਇਸ ਮਾਹੌਲ ਵਿਚ ਤੁਸੀਂ ਕੁੱਝ ਢੰਗ ਅਤੇ ਜੁਗਤੀਆਂ ਵਰਤ ਸਕਦੇ ਹੋ ਜਿਸ ਨਾਲ ਆਪਣੇ ਸਾਕ ਸੰਬੰਧੀ ਦਾ ਸ਼ਰਾਬ ਪੀਣ ਕਰਕੇ ਨੁਕਸਾਨ ਨਾ ਹੋਵੇ. ਇਸ ਵਿਧੀ ਨੂੰ “ਹਰਮ ਰੀਡਕਸ਼ਨ ” ਕਹਿੰਦੇ ਹਨ ਜਿਸ ਤੋਂ ਭਾਵ ਹੈ ਨੁਕਸਾਨ ਨੂੰ ਘਟਾਉਣਾ।

ਹੇਠਾਂ ਕੁੱਝ ਜੁਗਤੀਆਂ ਅਤੇ ਤਰੀਕੇ ਲਿਖੇ ਹਨ ਜਿਸ ਨਾਲ ਤੁਸੀਂ ਆਪਣੇ ਸਾਕ ਸੰਬੰਧੀ ਦਾ ਖਿਆਲ ਰੱਖ ਸਕਦੇ ਹੋ ਅਤੇ ਓਹਨਾ ਦ ਜਾਨ ਖ਼ਤਰੇ ਵਿਚ ਪੈਣ ਤੋਂ ਬਚਾ ਸਕਦੇ ਹੋ ।

1ਸਿਰਫ ਓਨੀ  ਸ਼ਰਾਬ ਖਰੀਦੋ ਜਿਨੀ ਤੁਸੀਂ ਇਕ ਸਮੇ ਵਿਚ ਪੀਣੀ ਚਾਹੁੰਦੇ ਹੋ। 

ਜੇਕਰ ਤੁਹਾਡੇ ਘਰ ਵਿਚ ਘੱਟ  ਸ਼ਰਾਬ ਪਈ ਹੋਵੇਗੀ ਤਾ ਤੁਸੀਂ ਘੱਟ ਪੀਵੋਗੇ. ਇਸ ਤਰਾਂ ਨਾਲ ਤੁਸੀਂ ਸ਼ਰਾਬ ਦੀ ਦੁਰਵਰਤੋਂ ਥੋੜੀ ਕਰੋਗੇ ਅਤੇ ਆਪਣੀ ਸ਼ਰਾਬ ਪੀਣ ਦੀ ਤਾਂਘ ਉਪਰ ਕਾਬੂ ਪਾ ਸਕੋਗੇ।

2. ਜੇਕਰ ਤੁਸੀਂ ਸ਼ਰਾਬ ਦਾ ਸੇਵਨ ਕਾਫੀ ਜਿਆਦਾ ਵਾਰੀ ਕਰਦੇ ਹੋ ਤਾ ਹਫਤੇ ਵਿਚ ਕੁੱਝ ਦਿਨ ਮਿਥ ਲਉ ਜਿਨ੍ਹਾਂ ਦਿਨਾਂ ਵਿਚ ਤੁਸੀਂ ਸ਼ਰਾਬ ਦਾ ਸੇਵਨ ਬਿਲਕੁਲ ਵੀ ਨਹੀਂ  ਕਰਨਾ।

ਤੁਸੀਂ ਆਪਣੇ ਪਰਿਵਾਰਕ ਜੀਅ ਦੀ ਜਿੰਮੇਵਾਰੀ ਲਾ ਸਕਦੇ ਹੋ ਜਿਹੜਾ ਤੁਹਨੋ ਜਿੰਮੇਵਾਰੀ ਨਾਲ ਪੁੱਛ ਸਕੇ ਕੇ ਸ਼ਰਾਬ ਛੱਡਣ ਲਈ ਯਤਨ ਕਿਵੇਂ ਚਲ ਰਹੇ ਹਨ ਅਤੇ ਤੁਸੀਂ ਉਸ ਨੂੰ ਜਵਾਬਦੇਹ ਹੋਵੋ।

3. ਕੋਸ਼ਿਸ਼ ਕਰੋ ਕੇ ਸੁੱਕੀ ਸ਼ਰਾਬ ਦਾ ਸੇਵਨ ਨਾ ਕਰੋ ਅਤੇ ਘੱਟ ਸਮਰੱਥਾ ਵਾਲੀ ਸ਼ਰਾਬ ਜਿਵੇਂ ਬੀਅਰ ਜਾ ਸਪੀਰ੍ਤ ਦੀ ਵਰਤੋਂ ਕਰੋ।

ਸ਼ਰਾਬ ਦੇ ਪੈੱਗ ਵਿਚ ਪਾਣੀ ਮਿਲਾਯੋ ਅਤੇ ਸ਼ਰਾਬ ਦਾ ਤਿੱਖਾਪਣ ਘਟਾ ਕੇ ਪੀਓ। ਇਸ ਦੇ ਨਾਲ ਨਾਲ ਓਨੀ ਸ਼ਰਾਬ ਖਰੀਦੋ ਜਿੰਨੀ ਤੁਸੀਂ ਇਕ ਸਮੇਂ ਵਿਚ ਪੀਣੀ ਚਾਉਂਦੇ ਹੋ। ਆਪਣੇ ਆਪ  ਤੇ ਨਿਯੰਤਰਣ ਰੱਖਣ ਲਈ ਕੁਜ ਦਿਨ ਮਿਥ ਲਵੋ ਜਿਸ ਦਿਨ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ।