ਇਹ ਡਾਇਰੈਕਟਰੀ ਉਹਨਾਂ ਲੋਕਾਂ ਵਾਸਤੇ ਹੈ ਜੋ ਸ਼ਰਾਬ ਛੱਡਣ ਵਿੱਚ ਮਦਦ ਚਾਹੁੰਦੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਇਹ ਸਰੋਤ ਸ਼ਰਾਬ ਦੇ ਅਮਲ, ਉਸ ਨੂੰ ਕਾਬੂ ਕਰਣ ਦੇ ਤਰੀਕੇ ਅਤੇ ਇਲਾਜ ਨੂੰ ਸਮਝਾਉਣ ਵਿੱਚ ਕਾਮਯਾਬ ਹੋਵੇਗਾ। ਸਾਡੇ ਪੰਜਾਬੀ ਭਾਈਚਾਰੇ ਵਿੱਚ ਬਹੁਤ ਪਰਿਵਾਰ ਹਨ ਜਿਹਨਾਂ ਦੇ ਜੀਅ ਸ਼ਰਾਬ ਦੇ ਅਮਲ ਦੇ ਸ਼ਿਕਾਰ ਹਨ। ਪਰ ਮਦਦ ਲੇਣਾ ਬਹੁਤ ਹੀ ਔਖਾ ਹੈ। ਇਹ ਪ੍ਰਾਜੈਕਟ ਇੱਕ ਯੂ.ਬੀ.ਸੀ. ਮੈਡੀਕਲ ਸਕੂਲ ਦੀ ਵਿਦਿਆਰਥਣ ਅਤੇ ਡਾ. ਨਿਤਾਸ਼ਾ ਪੁਰੀ (ਰੌਸ਼ਨੀ ਕਲੀਨਿਕ ਦੇ ਮੈਡੀਕਲ ਡਾਇਰੈਕਟਰ) ਦੀ ਅਗਵਾਈ ਹੇਠ ਚਲ ਰਿਹਾ ਹੈ ਅਤੇ ਇਹਨਾਂ ਦਾ ਸਹਿਯੋਗ ਕਰ ਰਹੇ ਹਨ “ਸਾਊਥ ਏਸ਼ਿਅਨ ਮੈਂਟਲ ਹੈਲਥ ਅਲਾਇਅੰਸ” (ਸਮਹਾ) ਦੇ ਨੌਜਵਾਨ ਏਲਚੀ। ਪੰਜਾਬੀਆਂ ਦੀਆਂ ਮਦਦ ਲੱਭਣ ਵਿੱਚ ਕਠਿਨਾਈਆਂ ਨੂੰ ਦੇਖਦੇ ਹੋਏ ਇਸ ਪ੍ਰਾਜੈਕਟ ਦੀ ਸ਼ੁਰੂਆਤ ਹੋਈ। ਸਾਡਾ ਮਕਸਦ ਹੈ ਕਿ ਇਸ ਸਰੋਤ ਨਾਲ ਸਾਡੇ ਭਾਈਚਾਰੇ ਵਿੱਚ ਸ਼ਰਾਬ ਦੇ ਅਮਲ ਬਾਰੇ ਗੱਲ ਕਰਣ ਦੀ ਅਤੇ ਮਦਦ ਲੈਣ ਦੀ ਬੰਦਸ਼ ਘਟੇਗੀ। ਇਸ ਤੋਂ ਇਲਾਵਾ ਅਸੀਂ ਸ਼ਰਾਬ ਦੇ ਅਮਲ ਦੇ ਪਰਿਣਾਮਾਂ ਲਈ ਵੀ ਤਤਪਰ ਰਹਾਂਗੇ।