ਅਸੀਂ ਬਹੁਤ ਤਰੀਕਿਆਂ ਦੇ ਨਾਲ ਆਪਣੇ ਪਿਆਰਿਆਂ ਦੀ ਸਹਾਇਤਾ ਕਰ ਸਕਦੇ ਹਾਂ ਜੋ ਨਸ਼ਾ ਵਰਤਣ ਦੀ ਆਦਤ ਤੋਂ ਪ੍ਰੇਸ਼ਾਨ ਹਨ। ਅਕਸਰ ਇਹ ਸੋਚਿਆ ਜਾਂਦਾ ਹੈ ਕੇ ਨਸ਼ੇ ਦੇ ਮਰੀਜ ਨੂੰ ਨਸ਼ਾ ਛਡਾਓ ਕੇਂਦਰ ਵਿਚ ਦਾਖ਼ਲ ਕਰਾਉਣ ਨੂੰ ਹੀ ਇਲਾਜ ਕਹਿੰਦੇ ਹਨ। ਪਰ ਧਿਆਨ ਵਿਚ ਰੱਖੋ ਕੇ ਇਸ ਦੇ ਨਾਲ ਨਾਲ ਹੋਰ ਵੀ ਬਹੁਤ ਤਰੀਕੇ ਅਤੇ ਸੇਵਾਵਾਂ ਮੌਜੂਦ ਹਨ ਜੋ ਨਸ਼ਾ ਛੱਡਣ ਦੀ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਸਫਲ ਬਣਾਉਂਦੇ ਹਨ। ਅਗਰ ਨਸ਼ਈ ਵਿਅਕਤੀ ਨਸ਼ਾ ਛਡਾਓ ਕੇਂਦਰ ਵਿਚ ਭਰਤੀ ਹੋਣ ਤੋਂ ਕੰਨੀ ਕਤਰਾਉਂਦਾ ਜਾ ਕਿਸੇ ਕਾਰਣ ਨਾਈ ਜਾਣਾ ਚਾਉਂਦਾ ਤਾ ਹੋਰਨਾਂ ਸਹੂਲਤਾਂ ਨਾਲ ਆਪਾਂ ਉਸ ਦੀ ਮਦਦ ਕਰ ਸਕਦੇ ਹਨ।

ਅਸਾਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕੇ ਨਸ਼ੇ ਤੋਂ ਪ੍ਰਭਾਵਤ ਇਨਸਾਨ ਕਿੰਨੀ ਕੁ ਮਦਦ ਲੈਣਾ ਚਾਉਂਦਾ ਹੈ। ਇਸ ਸਮੇਂ ਦੌਰਾਨ ਬਹੁਤ ਜਰੂਰੀ ਹੁੰਦੀ ਹੈ ਕੇ ਨਸ਼ੇ ਤੋਂ ਪ੍ਰਭਾਵਤ ਮਨੁੱਖ ਅਤੇ ਸਹਾਇਤਾ ਕਰਨ ਵਾਲਾ ਇਕੋ ਸੁਰ ਵਿਚ ਹੋਣ। ਕਦੀ ਕਦੀ ਆਪਾਂ ਬਹੁਤ ਜਿਆਦਾ ਮਦਦ ਕਰਨ ਦੀ ਉਮੀਦ ਰੱਖ ਲੈਂਦੇ ਹਾਂ, ਪਰ ਨਸ਼ੇ ਤੋਂ ਪਰੇਸ਼ਾਨ ਵਿਅਕਤੀ ਹਾਲੇ ਉਸ ਪੱਧਰ ਦੀ ਮਦਦ ਲੈਣ ਲਈ ਤਿਆਰ ਨਹੀਂ ਹੋਇਆ ਹੁੰਦਾ। ਜੇਕਰ ਆਪਾ ਉਸ ਦੀ ਇੱਛਾ ਤੋਂ ਉਲਟ ਮਦਦ ਕਰੀਏ ਤਾ ਇਸ ਮੁਹਾਲ ਵਿਚ ਮਰੀਜ ਨੂੰ ਏਦਾਂ ਪ੍ਰਤੀਤ ਹੁੰਦਾ ਹੈ ਕੇ ਜਿਵੇਂ ਉਸ ਨਾਲ ਧੱਕਾ ਹੋ ਰਿਹਾ ਹੈ। ਉਦਾਹਰਣ ਵਜੋਂ ਮੰਨ ਲਉ ਕੇ ਤੁਹਾਡਾ ਕੋਈ ਕਰੀਬੀ ਜੋ ਬਹੁਤ ਜਿਆਦਾ ਮਾਤਰਾ ਵਿਚ ਸ਼ਰਾਬ ਦਾ ਸੇਵਨ ਕਰਦਾ ਹੈ ਉਸ ਨੂੰ ਤੁਸੀਂ ਜ਼ੋਰ ਪਾਓ ਕੇ ਤੂੰ ਸ਼ਰਾਬ ਪੂਰੀ ਤਰਾਂ ਨਾਲ ਤਿਆਗ ਦੇ, ਪਰੰਤੂ ਉਹ ਹਾਲੇ ਸ਼ਰਾਬ ਛੱਡਣ ਦੀ ਬਜਾਏ ਸ਼ਰਾਬ ਦੀ ਮਾਤਰਾ ਘੱਟ ਕਰਨ ਬਾਰੇ ਵੀਚਾਰ ਰਿਹਾ ਹੋਵੇ। ਇਸ ਅਵਸਥਾ ਵਿਚ ਗੱਲਬਾਤ ਕਰਨਾ ਕਾਫੀ ਕਠਿਨ ਹੋ ਸਕਦਾ ਹੈ। ਇਸ ਤਰਾਂ ਦੀ ਵਾਰਤਾਲਾਪ ਵੇਲੇ ਬਹੁਤ ਹੀ ਧੀਰਜ, ਸਹਿਜ ਅਤੇ ਹਮਦਰਦੀ ਨਾਲ ਕਾਮ ਲਉ। ਸੋ ਸੱਭ ਤੋਂ ਬੇਹਤਰ ਤਰੀਕਾ ਇਹੋ ਹੈ ਕੇ ਆਪਣੇ ਪਿਆਰੇ ਦੇ ਨਾਲ ਹਮਦਰਦੀ ਅਤੇ ਸਹਿਜ ਵਰਤ ਕੇ ਗੱਲਬਾਤ ਕਰਕੇ ਓਹਨਾ ਦੀ ਮਨੋਦਸ਼ਾ ਬਾਰੇ ਜਾਣੋ ਅਤੇ ਪੁਸ਼ੋ ਕੇ ਉਹ ਕਿੰਨੀ  ਮਦਦ ਅਤੇ ਕਿਵੇਂ ਦੀ ਸਹਾਇਤਾ ਲੋਚਦੇ ਹਨ। ਇਸ ਨਾਲ ਟਕਰਾਉ ਦੀ ਸਥਿਤੀ ਨਹੀਂ ਪੈਦਾ ਹੋਵੇਗੀ ਅਤੇ ਇਲਾਜ ਦਾ ਮਾਹੌਲ ਸ਼ਾਂਤਮਈ ਬਣਿਆ ਰਹੇਗਾ।


ਹਾਰਮ ਰਿਡਕਸ਼ਨ

ਅੰਗਰੇਜ਼ੀ ਦੇ ਦੋ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਹੈ. ਹਾਰਮ ਤੋਂ ਭਾਵ ਹੈ “ਨੁਕਸਾਨ” ਅਤੇ “ਰਿਡਕਸ਼ਨ” ਤੋਂ ਭਾਵ “ਘਟਾਉਣਾ”। ਇਸ ਵਿਧੀ ਦਾ ਉਦੇਸ਼ ਨਸ਼ੇ ਦੇ ਨੁਕਸਾਨ ਨੂੰ ਘਟਾਉਣਾ ਅਤੇ ਨਸ਼ੇ ਦਾ ਸੇਵਨ ਕਰਨ ਵਾਲੇ ਨੂੰ ਸਲਾਮਤ ਰੱਖਣਾ ਹੈ. ਕਈ ਵਾਰ ਇਨਸਾਨ ਸ਼ਰਾਬ ਜਾ ਹੋਰ ਨਸ਼ੇ ਛੱਡਣ ਲਈ ਨਹੀਂ ਤਿਆਰ ਹੁੰਦਾ। ਇਸ ਸਤਿਥੀ ਵਿਚ ਉਸ ਵਿਅਕਤੀ ਨੂੰ ਨਸ਼ੇ ਨਾਲ ਸੰਬੰਧਤ ਨੁਕਸਾਨ ਤੋਂ ਬਚਾਉਣ ਲਈ ਕੁਝ  ਹਾਰਮ ਰਿਡਕਸ਼ਨ ਦੇ ਨੁਕਤੇ ਵਰਤਣੇ ਚਾਹੀਦੇ ਹਨ। ਇਹ ਬਹੁਤ ਸਰਲ ਜਿਹੀਆਂ ਗੱਲਾਂ ਹਨ ਜਿਵੇਂ ਕੇ ਸ਼ਰਾਬ ਨੂੰ ਸੀਮਤ ਮਾਤਰਾ ਵਿਚ ਪੀਣਾ, ਸਿਰਫ ਓਨੀ ਸ਼ਰਾਬ ਖਰੀਦਣੀ ਜਿਨੀ ਕ ਪੀਣੀ ਹੋਵੇ, ਸ਼ਰਾਬ ਨਾ ਪੀਣ ਲਈ ਦਿਨ ਮਿਥ ਲੈਣੇ, ਜਾ ਪੱਕੇ ਦਿਨ ਰੱਖ ਲੈਣੇ ਜਿਸ ਦਿਨ ਸ਼ਰਾਬ ਦਾ ਬਿਲਕੁਲ ਵੀ ਸੇਵਨ ਨਾ ਕਰਨਾ, ਸ਼ਰਾਬ ਪੀ ਕੇ ਗੱਡੀ ਨਾ ਚਲਾਉਣੀ ਅਤੇ ਕਿਸੇ ਸੰਗੀ ਸਾਥੀ ਨੂੰ ਦਸ ਕੇ ਪੀਣੀ।

ਵਧੇਰੇ ਜਾਣਕਾਰੀ ਲਈ ਹੇਠਾਂ ਦਿਤੇ ਲਿੰਕ ਤੇ ਜਾਓ :https://www.heretohelp.bc.ca/workbook/you-and-substance-use-harm-reduction-strategies


ਵਿਦਡ੍ਰੌਅਲ ਮੈਨਜਮੈਂਟ 

ਸ਼ਰਾਬ ਛੱਡਣ ਕਰਕੇ ਸ਼ਰੀਰ ਵਿਚ ਆਏ ਲੱਛਣ ਅਤੇ ਵਿਗਾੜ ਨੂੰ ਵਿਧਰੌਲ ਕਹਿੰਦੇ ਹਨ। ਇਸ ਨੂੰ ਦੇਸੀ ਲਫ਼ਜਾ ਵਿਚ ਨਸ਼ੇ ਦੇ ਤੋਟ ਵੀ ਕਿਹਾ ਜਾਂਦਾ ਹੈ। ਨਸ਼ੇ ਦੀ ਤੋਟ ਕਰਕੇ ਅਮਲੀ ਮਨੁੱਖ ਦੀ ਸਿਹਤ ਵਿਚ ਕਾਫੀ ਵਿਗਾੜ ਆਉਂਦਾ ਹੈ। ਉਦਾਹਰਣ ਵਜੋਂ ਕਈ ਲੋਕਾਂ ਨੂੰ ਜ਼ੁਕਾਮ, ਬੁਖਾਰ, ਚਿੰਤਾ, ਕੰਬਣੀਆਂ, ਤਰੇਲੀਆਂ, ਉਲਟੀਆਂ, ਸਿਰ ਪੀੜ, ਤਲਮਲਾਹਤ ਅਤੇ ਹੋਰ ਬਹੁਤ ਲੱਛਣ ਦੇਖਣ ਨੂੰ ਮਿਲਦੇ ਹਨ। ਇਨਸਾਨ ਇਸ ਵੇਲੇ ਨਸ਼ੇ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਤੜਫ ਰਿਹਾ ਹੁੰਦਾ ਹੈ ਕਿਉ ਕੇ ਉਸ ਦੇ ਸਰੀਰ ਵਿਚ ਨਸ਼ਾ ਰਚ ਜਾਂਦਾ ਹੈ ਤੇ ਇਕ ਕਿਸਮ ਦੀ ਸਰੀਰ ਲਈ ਲੋੜ ਬਣ ਜਾਂਦੀ ਹੈ।

ਸ਼ਰਾਬ ਜਾ ਕੋਈ ਵੀ ਨਸ਼ਾ  ਛੱਡਣ ਦੀ ਪ੍ਰੀਕ੍ਰਿਆ ਦੌਰਾਨ ਨਸ਼ਾ ਵਰਤਣ ਵਾਲੇ ਇਨਸਾਨ ਦੇ ਸਰੀਰ ਅਤੇ ਦਿਮਾਗ ਵਿਚ ਬਹੁਤ ਵਡੀਆਂ ਤਬਦੀਲੀਆਂ ਆਉਂਦੀਆਂ ਹਨ। ਇਕ ਵਾਰ ਸ਼ਰੀਰ ਵਿਚ ਉਥਲ ਪੁਥਲ ਮੱਚ ਜਾਂਦੀ ਹੈ ਤੇ ਇਹ ਨਸ਼ਾ ਛੱਡਣ ਦੀ ਪਰਿਕ੍ਰੀਆ ਡਾਕਟਰੀ ਸਹਾਇਤਾ ਤੋਂ ਬਿਨਾ ਜਾਨਲੇਵਾ ਵੀ ਬਣ ਸਕਦੀ ਹੈ। ਇਸ ਲਈ ਨਸ਼ੇ ਦ ਤਿਆਗ ਕਰ ਰਹੇ ਵਿਅਕਤੀ ਦੀ ਢੁਕਵੀਂ ਸੇਵਾ ਅਤੇ ਮਦਦ ਕਰਨ ਦੀ ਲੋੜ ਹੁੰਦੀ ਹੈ। ਇਸ ਨਸ਼ਾ ਛੱਡਣ ਦੀ ਪ੍ਰੀਕ੍ਰਿਆ ਨੂੰ ਦੀਤੋਖਸ ਕਹਿੰਦੇ ਹਨ. ਇਸ ਦੌਰਾਨ ਡਾਕਟਰੀ ਦੇਖਭਾਲ ਜਾ ਕੌਂਸਿਲਿੰਗ ਨਾਲ ਨਸ਼ਾ ਛਡਾਯੋ ਕੇਂਦਰ ਵਿਚ ਨਸ਼ਾ ਛੁਡਾਇਆ ਜਾਂਦਾ ਹੈ।


ਡਾਕਟਰੀ ਸਹਾਇਤਾ

ਨਸ਼ਾ ਛੱਡਣ ਵਿਚ ਡਾਕਟਰ ਦੀ ਮਦਦ ਬਹੁਤ ਕਾਰਗਾਰ ਸਿੱਧ ਹੁੰਦੀ ਹੈ। ਡਾਕਟਰ ਵਲੋਂ ਲਿਖੀਆਂ ਗਈਆਂ ਦਵਾਈਆਂ ਜਰੂਰ ਨਿਯਮ ਅਨੁਸਾਰ ਅਤੇ ਸਮੇਂ ਸਿਰ ਲਉ। ਇਹ ਦਵਾਈਆਂ ਨਸ਼ਾ ਛੱਡਣ ਤੋਂ ਪੈਦਾ ਹੋਣ ਵਾਲੀ ਤੋਟ ਜਾ ਵਿਧਰੋਲ ਨੂੰ ਨਿਜਿੱਠਣ ਵਿਚ ਸਹਾਈ ਹੁੰਦੀਆਂ ਹਨ।


ਡੀਟੌਖਸ ਪ੍ਰੋਗਰਾਮ

ਇਸ ਨਸ਼ਾ ਛਡਾਓ ਪ੍ਰੋਗਰਾਮ ਵਿਚ ਮਰੀਜ ਨੂੰ ਦਿਨ ਵੇਲੇ ਨਸ਼ਾ ਛਡਾਯੋ ਕੇਂਦਰ ਵਿਚ ਰੱਖਿਆ ਜਾਂਦਾ ਹੈ ਜਿਸ ਦੌਰਾਨ ਉਸਦੀ ਦੇਖਭਾਲ, ਨਸ਼ੇ ਦੀ ਤੋਟ ਤੋਂ ਆਉਣ ਵਾਲੇ ਲੱਛਣਾਂ ਦਾ  ਇਲਾਜ ਅਤੇ ਹੋਰ ਸੇਵਾਵਾਂ ਦਿਤੀਆਂ ਜਾਂਦੀਆਂ ਹਨ। ਇਹ ਪ੍ਰੋਗਰਾਮ ਮਰੀਜ ਨੂੰ ਵਧੇਰੇ ਸੁਵਿਧਾ ਦਿੰਦਾ ਹੈ। ਮਰੀਜ ਦਿਨ ਵੇਲੇ ਕੇਂਦਰ ਵਿਚ ਰਹਿੰਦਾ ਹੈ ਅਤੇ ਰਾਤ ਨੂੰ ਆਪਣੇ ਘਰੇ ਸੌਣ ਲਈ ਜਾ ਸਕਦਾ ਹੈ। ਮਰੀਜ ਦੀ ਸਹੂਲੀਅਤ ਲਈ ਨਰਸ ਮਰੀਜ ਦੇ ਘਰੇ ਆ ਕੇ ਵੀ ਇਲਾਜ ਕਰ ਸਕਦੀ ਹੈ।


ਡੀਟੌਖਸ ਸੈਂਟਰ

ਇਕ ਤਰਾਂ ਦਾ  ਨਸ਼ਾ ਛਡਾਓ ਕੇਂਦਰ ਹੁੰਦਾ ਹੈ ਜਿਥੇ ਨਸ਼ੇ ਦੇ ਆਦੀ ਮਰੀਜ ਦਾ ਨਸ਼ਾ ਛੁਡਾਇਆ ਜਾਂਦਾ ਹੈ। ਇਥੇ ਮਰੀਜ ਨੂੰ ਹਫਤੇ ਲਈ ਦਾਖ਼ਲ ਕੀਤਾ ਜਾਂਦਾ ਹੈ ਤਾ ਕੇ ਉਸਦੀ ਨਸ਼ਾ ਕਰਨ ਦੀ ਆਦਤ ਛੁਟ ਸਕੇ। ਇਸ ਦੇ ਨਾਲ ਨਾਲ ਨਸ਼ੇ ਦੀ ਤੋਟ ਤੋਂ ਪੈਦਾ ਹੋਣ ਵਾਲੇ ਦੁਖਦਾਈ ਲੱਛਣ  ਅਤੇ ਸਰੀਰਕ ਵਿਗਾੜ ਦਾ ਵੀ ਇਲਾਜ ਕੀਤਾ ਜਾਂਦਾ ਹੈ।


ਸ਼ਰਾਬ ਪੀਣ ਦੀ ਆਦਤ ਨੂੰ ਘਟਾਉਣਾ  ਜਾਂ ਸ਼ਰਾਬ ਛਡਣਾ 

  • ਸ਼ਰਾਬ ਪੀਣ ਦੀ ਰੋਗ  ਦੇ ਇਲਾਜ ਲਈ ਵਿਸ਼ੇਸ਼ ਡਾਕਟਰੀ ਕਲੀਨਿਕ 

ਬਹੁਤ ਸਾਰੇ ਡਾਕਟਰੀ ਕਲੀਨਿਕ ਸ਼ਰਾਬ ਪੀਣ ਦੀ ਆਦਤ ਦੇ ਇਲਾਜ ਲਈ ਉਪਲਬਧ ਹਨ। ਇਹਨਾਂ ਵਿਚ ਨਸ਼ਾ ਛਡਾਉਣ ਦੇ ਮਾਹਿਰ ਡਾਕਟਰ ਤੁਹਾਡੀ ਸਹਾਇਤਾ ਕਰਦੇ ਹਨ। ਮਰੀਜ ਜੋ ਸ਼ਰਾਬ ਦੇ ਸੇਵਨ ਕਰਕੇ ਪ੍ਰਭਾਵਤ ਹੈ, ਉਹ ਇਨ੍ਹਾਂ ਮਾਹਿਰ ਡਾਕਟਰ ਨਾਲ ਮਿਲ ਕੇ ਆਪਣਾ ਇਲਾਜ ਕਰਵਾ ਸਕਦਾ ਹੈ। ਡਾਕਟਰ ਅਤੇ ਮਰੀਜ ਆਪਸੀ ਤਾਲਮੇਲ ਕਾਇਮ ਕਰਕੇ  ਉਹ ਤਰੀਕੇ ਵਰਤ ਸਕਦੇ ਹਨ ਜਿਸ ਨਾਲ ਮਰੀਜ ਦਾ ਇਲਾਜ ਹੋ ਸਕੇ. ਡਾਕਟਰ ਨਸ਼ਾ ਛਡਾਉਣ ਲਈ ਦਵਾਈ ਵੀ ਲਿਖ ਕੇ ਦੇ ਸਕਦੇ ਹਨ ਜਾਂ ਕਿਸੇ ਹੋਰ ਸਾਧਨ ਨਾਲ ਜੋੜ ਸਕਦੇ ਹਨ ਜਿਵੇਂ ਕੇ ਕੌਂਸਿਲਿੰਗ। ਤੁਸੀਂ ਆਪਣੇ ਪਰਿਵਾਰਕ ਡਾਕਟਰ ਨਾਲ ਮੁਲਾਕਾਤ ਕਰਕੇ ਵੀ ਆਪਣਾ ਇਲਾਜ ਸ਼ੁਰੂ ਕਰਵਾ ਸਕਦੇ ਹੋ।

  • ਕੌਸਿਲਿੰਗ

ਜਾ ਸਹਾਇਕ ਮੁਲਾਕਾਤ ਸ਼ਰਾਬ ਛੱਡਣ ਦੇ ਸਫ਼ਰ ਵਿਚ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ਇਕ ਭਰੋਸੇਯੋਗ ਕੌਂਸਲਰ ਸ਼ਰਾਬੀ ਮਨੁੱਖ ਦੀਆ ਭਾਵਨਾਵਾਂ ਅਤੇ ਪਰੇਸ਼ਾਨੀਆਂ ਨੂੰ ਸਮਜ ਕੇ ਬਹੁਤ ਹੀ ਹਮਦਰਦੀ ਭਰੇ ਤਰੀਕੇ ਨਾਲ ਗੱਲਬਾਤ ਕਰਕੇ ਸ਼ਰਾਬ ਛੱਡਣ ਦੇ ਸਫ਼ਰ ਦਾ ਆਸਰਾ ਬੰਦਾ ਹੈ। ਕੌਂਸਲਰ ਨਾਲ ਤੁਸੀਂ ਖੁੱਲ੍ਹ ਕੇ, ਬਿਨਾ ਕਿਸੇ ਝਿਜਕ ਦੇ ਗੱਲਬਾਤ ਕਰ ਸਕਦੇ ਹੋ। ਇਹ ਗੱਲਬਾਤ ਸਿਰਫ ਤੁਹਾਡੇ ਅਤੇ ਕੌਂਸਲਰ ਦੇ ਵਿਚਕਾਰ ਹੀ ਰਹਿੰਦੀ ਹੈ। ਕੌਂਸਲਰ ਤੁਹਨੋ ਸ਼ਰਾਬ ਦੇ ਸੇਵਨ ਨੂੰ ਘਟਾਉਣ ਲਈ ਜੁਗਤੀਆਂ ਵੀ ਦਸਦੇ ਹਨ। ਨਸ਼ਿਆਂ ਦੇ ਸੇਵਨ ਕਰਕੇ ਪੈਦਾ ਹੋਏ ਮਾਨਸਿਕ ਰੋਗਾਂ ਤੋਂ ਵੀ ਅਰਾਮ ਦਵਾਉਣ ਵਿਚ ਕੌਂਸਲਰ ਅਹਿਮ ਫਰਜ ਨਿਭਾਉਂਦੇ ਹਨ।

  • ਰੀਹੈਬ ਸੈਂਟਰ 

ਸ਼ਰਾਬ ਛੱਡਣ ਲਈ ਕਦੀ ਕਦੀ ਮਰੀਜ ਨੂੰ ਪੂਰੀ ਡਾਕਟਰੀ ਨਿਗਰਾਨੀ ਹੇਠਾਂ ਰੱਖ ਕੇ ਇਲਾਜ ਚਲਾਉਣਾ ਪੈਂਦਾ ਹੈ। ਰੀਹੈਬ ਜਾ ਨਸ਼ਾ ਛਡਾਯੋ ਕੇਂਦਰ ਵਿਚ ਮਰੀਜ ਦੀ ਸ਼ਰਾਬ ਪੀਣ ਵਾਲੀ ਆਦਤ ਨੂੰ ਭੰਨਣ ਵਾਸਤੇ ਉਸ ਨੂੰ ਸ਼ਰਾਬ ਦੇ ਸੇਵਨ ਤੋਂ ਵਰਜ ਕੇ ਸੌਫੀ ਰੱਖਿਆ ਜਾਂਦਾ ਹੈ। ਬਹੁਤ ਸਾਰੇ ਸਰਕਾਰੀ ਅਤੇ ਨਿਜੀ ਨਸ਼ਾ ਛਡਾਯੋ ਕੇਂਦਰ ਮੌਜੋਦ ਹਨ ਜਿਨ੍ਹਾਂ ਵਿਚ ਮਰੀਜ 1- 6 ਮਹੀਨੇ ਤਕ ਰਹਿ ਸਕਦਾ ਹੈ। ਇਸ ਦੌਰਾਨ ਮਰੀਜ ਨੂੰ ਬਹੁਤ ਸਾਰੇ ਹੁਨਰ ਅਤੇ ਨਵੇਂ ਗੁਣ ਸਿਖਾਏ ਜਾਂਦੇ ਹਨ ਜੋ ਰੋਜ ਮੁਹਾਰ ਦੀ ਜਿੰਦਗੇ ਵਿਚ ਲਾਭਦਾਇਕ ਹੁੰਦੇ ਹਨ। ਮਰੀਜ ਨੂੰ ਸ਼ਰਾਬ ਤੋਂ ਬਿਨਾ ਜਿੰਦਗੀ ਜੀਣ ਦੇ ਢੰਗ ਦਸੇ ਜਾਂਦੇ ਹਨ।